ਆਈ ਤਾਜ਼ਾ ਵੱਡੀ ਖਬਰ
ਪੰਜਾਬ ਭਰ ਵਿੱਚ ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ, ਵੱਖੋ ਵੱਖਰੇ ਕਾਰਨਾਂ ਕਾਰਨ ਲੋਕ ਸੜਕੀ ਹਾਦਸੇ ਦੀ ਸ਼ਿਕਾਰ ਹੋ ਰਹੇ ਹਨ , ਤੇ ਕਈ ਪ੍ਰਕਾਰ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ । ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਸਵਾਰੀਆਂ ਨਾਲ ਭਰੀ ਇਕ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੰਗਰੂਰ ਵਿੱਚ ਪੀ ਆਰ ਟੀ ਸੀ ਬੱਸ ਪਲਟ ਗਈ ਤੇ ਸਵਾਰੀਆਂ ਨਾਲ ਭਰੀ ਇਹ ਬੱਸ ਸੰਗਰੂਰ ਤੋਂ ਸੁਨਾਮ ਵੱਲ ਜਾ ਰਹੀ ਸੀ ਕਿ ਉਸੇ ਦੌਰਾਨ ਜਦੋਂ ਇਹ ਬੱਸ ਹਾਈਵੇਅ ਤੇ ਪਹੁੰਚੀ ।
ਹਾਈਵੇ ਤੇ ਪਹੁੰਚ ਕੇ ਇਹ ਬੱਸ ਪਲਟ ਗਈ । ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਿਆ ਤੇ ਮੌਕੇ ਤੇ ਕਈ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਤੇ ਅੱਠ ਨੂੰ ਹਸਪਤਾਲ ਵਿਖੇ ਭਰਤੀ ਵੀ ਕਰਵਾਇਆ ਗਿਆ ਹੈ । ਬੱਸ ਦੇ ਪਲਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਬ੍ਰੇਕ ਫੇਲ੍ਹ ਹੋ ਗਈ ਸੀ । ਜਿਸ ਕਾਰਨ ਬੱਸ ਝਾੜੀਆਂ ਵਿੱਚ ਜਾ ਟਕਰਾਈ । ਡਰਾਈਵਰ ਨੇ ਇਹ ਦੱਸਿਆ ਕਿ ਉਸ ਵਲੋਂ ਪਹਿਲਾਂ ਹੀ ਵਿਭਾਗ ਨੂੰ ਸੂਚਿਤ ਸੂਚਿਤ ਕਰ ਦਿੱਤਾ ਗਿਆ ਸੀ ਕਿ ਬੱਸ ਦੀ ਬ੍ਰੇਕ ਕੰਮ ਨਹੀਂ ਕਰ ਰਹੀ ।
ਇਸਦੇ ਬਾਵਜੂਦ ਵੀ ਉਸਨੂੰ ਰੂਟ ਤੇ ਭੇਜ ਦਿੱਤਾ ਗਿਆ ਤੇ ਹਾਦਸੇ ਵਿੱਚ ਬੁਰੀ ਤਰ੍ਹਾਂ ਨਾਲ ਬੱਸ ਵੀ ਨੁਕਸਾਨੀ ਗਈ ਤੇ ਬੱਸ ਦੇ ਸ਼ੀਸ਼ੇ ਟੁੱਟ ਚੁੱਕੇ ਹਨ । ਇਸ ਤੋਂ ਪਹਿਲਾਂ ਵੀ ਬੱਸ ਡਰਾੲੀਵਰ ਨਾਲ ਟਕਰਾਉਣ ਲੱਗੀ ਸੀ, ਪਰ ਉਦੋਂ ਤਾਂ ਬਚਾਅ ਹੋ ਗਿਆ ਪਰ ਥੋੜ੍ਹਾ ਜਿਹਾ ਅੱਗੇ ਜਾ ਕੇ ਪੀਆਰਟੀਸੀ ਦੀ ਬੱਸ ਮਿੰਨੀ ਬੱਸ ਨਾਲ ਟਕਰਾ ਗਈ ।
ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਪਰ ਇਸ ਪੂਰੀ ਘਟਨਾ ਦੌਰਾਨ ਗਨੀਮਤ ਇਹ ਰਹੀ ਹੈ ਕਿ ਹਾਦਸੇ ਵਿੱਚ ਕਿਸੇ ਪ੍ਰਕਾਰ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਰਕਾਰ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ ।
ਤਾਜਾ ਜਾਣਕਾਰੀ