BREAKING NEWS
Search

ਮੁੰਡੇ ਵਲੋਂ ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਲਈ ਖਰਚੇ ਲੱਖਾਂ- ਬਾਅਦ ਚ ਵਿਆਹ ਬਾਰੇ ਕਹਿਣ ਤੇ ਮੁਕਰੀ- ਨੌਜਵਾਨ ਨੇ ਜਹਿਰੀਲੀ ਚੀਜ ਖਾ ਚੁਣ ਲਈ ਮੌਤ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਜਿੱਥੇ ਵਿਦੇਸ਼ ਜਾਣ ਦੇ ਨਾਮ ਤੇ ਧੋਖਾਧੜੀ ਵਰਗੀਆਂ ਕਈ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਉਥੇ ਹੀ ਬਹੁਤ ਸਾਰੀਆਂ ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਵਿਦੇਸ਼ ਮੰਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ ,ਜਾ ਫਿਰ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਹੁਣ ਇਥੇ ਮੁੰਡੇ ਵਲੋਂ ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਲਈ ਖਰਚੇ ਲੱਖਾਂ,ਤੇ ਬਾਅਦ ਚ ਵਿਆਹ ਬਾਰੇ ਕਹਿਣ ਤੇ ਮੁਕਰੀ ਲੜਕੀ,ਨੌਜਵਾਨ ਨੇ ਜਹਿਰੀਲੀ ਚੀਜ ਖਾ ਚੁਣ ਲਈ ਮੌਤ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਇਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ਕਿਉਂਕਿ ਉਸ ਵੱਲੋਂ ਜਿੱਥੇ ਆਪਣੀ ਪ੍ਰੇਮਿਕਾ ਨੂੰ ਆਇਲਸ ਕਰਵਾ ਕੇ ਅਤੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਭੇਜਿਆ ਗਿਆ ਸੀ, ਉਥੇ ਹੀ ਬਾਅਦ ਵਿਚ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ।

ਇਸ ਚੀਜ਼ ਨੂੰ ਲੈ ਕੇ ਜਿੱਥੇ ਲੜਕਾ ਆਪਣੇ ਹੋਸ਼ੋ-ਹਵਾਸ ਗੁਆ ਬੈਠਾ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਹਰਵੀਰ ਸਿੰਘ ਦੇ ਪਿਤਾ ਜਰਨੈਲ ਸਿੰਘ ਪੁੱਤਰ ਨਿਰਮਲ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਆਪਣੇ ਦਿੱਤੇ ਗਏ ਬਿਆਨ ’ਚ ਦੱਸਿਆ ਕਿ ਉਸਦਾ ਵੱਡਾ ਪੁੱਤਰ ਹਰਵੀਰ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ।

ਜਿੱਥੇ ਉਸ ਦੀ ਦੋਸਤੀ ਇਕ ਲੜਕੀ ਨਾਲ ਪਿਛਲੇ ਇੱਕ ਸਾਲ ਤੋਂ ਸੀ ਜਿਸਦੀ ਪਹਿਚਾਣ ਉਹਨਾ ਵੱਲੋਂ ਮਨਜਿੰਦਰ ਕੌਰ ਉਰਫ਼ ਰੂਬੀ ਪੁੱਤਰੀ ਹਰਜੀਤ ਸਿੰਘ ਵਾਸੀ ਪਿੰਡ ਹਰਿਓਂ ਵਜੋਂ ਦੱਸੀ ਗਈ ਹੈ। ਜਿੱਥੇ ਉਨ੍ਹਾਂ ਦੇ ਬੇਟੇ ਵੱਲੋਂ ਉਸ ਨੂੰ ਖੰਨਾ ਚ ਆਇਲਸ ਕਰਵਾਇਆ ਗਿਆ ਅਤੇ ਵਿਦੇਸ਼ ਭੇਜਣ ਲਈ ਸਾਰਾ ਪੈਸਾ ਖਰਚ ਕੀਤਾ ਗਿਆ।

ਹੁਣ ਜਦੋਂ ਵਿਦੇਸ਼ ਜਾਣ ਤੋਂ ਬਾਅਦ ਲੜਕੇ ਵੱਲੋਂ ਲੜਕੀ ਨੂੰ ਆਪਣੇ ਪਰਿਵਾਰ ਨਾਲ ਵਿਆਹ ਸਬੰਧੀ ਗੱਲਬਾਤ ਕੀਤੇ ਜਾਣ ਲਈ ਆਖਿਆ ਗਿਆ ਤਾਂ ਲੜਕੀ ਵੱਲੋਂ ਵਿਆਹ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਨ ਲੜਕੀ ਨੂੰ ਜ਼ਹਿਰੀਲੀ ਚੀਜ਼ ਖਾ ਲੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਲੜਕੀ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।



error: Content is protected !!