BREAKING NEWS
Search

ਪੰਜਾਬ: ਚੋਰਾਂ ਨੂੰ ਦੁਕਾਨ ਚ ਨਹੀਂ ਲੱਭੇ ਪੈਸੇ,ਦੁਕਾਨ ਤੇ ਆਹ ਕੁਝ ਲਿਖ ਹੋਏ ਫਰਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਭਰ ਵਿਚ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀਦਿਨ ਬੁਲੰਦ ਹੁੰਦੇ ਜਾ ਰਹੇ ਹਨ । ਇਨ੍ਹਾਂ ਚੋਰਾਂ ਤੇ ਲੁਟੇਰਿਆਂ ਵੱਲੋਂ ਵੱਖੋ ਵੱਖਰੇ ਢੰਗ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਹਰ ਰੋਜ਼ ਹੀ ਅੰਜਾਮ ਦਿੱਤਾ ਜਾ ਰਿਹਾ ਹੈ । ਪਰ ਜਦੋਂ ਚੋਰਾਂ ਅਤੇ ਲੁਟੇਰਿਆਂ ਨੂੰ ਚੋਰੀ ਕਰਨ ਲਈ ਕੁਝ ਨਹੀਂ ਮਿਲਦਾ ਤੇ ਉਨ੍ਹਾਂ ਵੱਲੋਂ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ । ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ । ਜਿੱਥੇ ਬੀਤੀ ਰਾਤ ਇਕ ਚੋਰ ਗਿਰੋਹ ਵੱਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਦੌਰਾਨ ਇਕ ਦੁਕਾਨ ਤੋਂ ਪੈਸੇ ਨਾ ਮਿਲੇ ਚੋਰਾਂ ਵੱਲੋਂ ਕੰਧ ਉੱਪਰ ਭੱਦੀ ਸ਼ਬਦਾਵਲੀ ਲਿਖੀ ਗਈ ਤੇ ਲਿਖਣ ਤੋਂ ਬਾਅਦ ਚੋਰ ਮੌਕੇ ਤੋਂ ਫ਼ਰਾਰ ਹੋ ਗਏ ।

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪ੍ਰਭਾਤ ਚੌਕ ਨੇਡ਼ੇ ਚੋਰਾਂ ਵੱਲੋਂ ਤਿੰਨ ਦੁਕਾਨਾਂ ਤੇ ਹੱਥ ਸਾਫ ਕੀਤਾ ਗਿਆ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਗਏ ਸਨ । ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਵਿਚੋਂ ਚੋਰੀ ਹੋਈ ਪਈ ਸੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਾਂ ਦੀ ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਤੇ ਦੁਕਾਨ ਜਦੋਂ ਸਵੇਰੇ ਖੋਲ੍ਹੀ ਤਾਂ ਬਾਹਰ ਵਾਲੇ ਤਾਂ ਨੇ ਤਾਂ ਠੀਕ ਸੀ ।

ਪਰ ਅੰਦਰੋਂ ਦਫਤਰ ਦੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਦਫਤਰ ਦੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ । ਇੰਨਾ ਹੀ ਨਹੀਂ ਸਗੋਂ ਕੰਧ ਤੇ ਲੱਗੀ ਐਲਸੀਡੀ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰ ਛੱਤ ਰਾਹੀਂ ਅੰਦਰ ਦਾਖ਼ਲ ਹੋਏ ਸਨ ।

ਇਸੇ ਪ੍ਰਕਾਰ ਉਨ੍ਹਾਂ ਦੇ ਵੱਲੋਂ ਦੋਹਰਾ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਦੋਂ ਇੱਕ ਦੁਕਾਨ ਵਿੱਚੋਂ ਉਨ੍ਹਾਂ ਨੂੰ ਅੰਦਰੋਂ ਚੋਰੀ ਕਰਨ ਲਈ ਕੋਈ ਸਾਮਾਨ ਪ੍ਰਾਪਤ ਨਹੀਂ ਹੋਇਆ ਤਾਂ ਉਹ ਭੱਦੀ ਸ਼ਬਦਾਵਲੀ ਲਿਖ ਕੇ ਮੌਕੇ ਤੋਂ ਫ਼ਰਾਰ ਹੋ ਗਏ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਦੁਕਾਨਦਾਰਾਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ।



error: Content is protected !!