ਆਈ ਤਾਜ਼ਾ ਵੱਡੀ ਖਬਰ
ਮਾਪੇ ਆਪਣੇ ਬੱਚਿਆਂ ਦੀ ਖ਼ੁਸ਼ੀ ਖ਼ਾਤਰ ਆਪਣੀਆਂ ਖ਼ੁਸ਼ੀਆਂ ਨੂੰ ਕੁਰਬਾਨ ਕਰ ਦਿੰਦੇ ਹਨ , ਤਾਂ ਜੋ ਉਨ੍ਹਾਂ ਦਾ ਬੱਚਾ ਦੁਨੀਆ ਦੀ ਹਰ ਇੱਕ ਖ਼ੁਸ਼ੀ ਨੂੰ ਪ੍ਰਾਪਤ ਕਰ ਸਕੇ । ਪਰ ਅੱਜ ਕੱਲ੍ਹ ਦੇ ਕਲਯੁੱਗ ਸਮੇਂ ਵਿੱਚ ਬੱਚਿਆਂ ਵੱਲੋਂ ਮਾਪਿਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਜੋ ਕਾਫ਼ੀ ਨਿਰਾਸ਼ਾਜਨਕ ਹੁੰਦਾ ਹੈ । ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ । ਦਰਅਸਲ ਇੱਕ ਪੁੱਤ ਨੇ ਆਪਣਾ ਸ਼ੈਤਾਨੀ ਰੂਪ ਉਸ ਵੇਲੇ ਭਖਾਇਆ ਜਦੋਂ ਮਾਂ ਵੱਲੋਂ ਘਰ ਵਿਚ ਉਸ ਦੀ ਮਨਪਸੰਦ ਸਬਜ਼ੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਤੇ ਗੁੱਸੇ ਵਿਚ ਆਏ ਪੁੱਤ ਨੇ ਆਪਣੀ ਮਾਂ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਮਾਂ ਨੂੰ ਛੱਤ ਤੋਂ ਹੇਠਾਂ ਥੱਲੇ ਸੁੱਟ ਦਿੱਤਾ।
ਜਿਸ ਕਾਰਨ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਛੱਬੀ ਸਾਲਾ ਨੌਜਵਾਨ ਨੇ ਆਪਣੇ ਆਪਣੀ ਮਾਂ ਨੂੰ ਛੱਤ ਹੇਠਾਂ ਸੁੱਟ ਦਿੱਤਾ ਕਿਉਂਕਿ ਮਾਂ ਨੇ ਦੁਪਹਿਰ ਦੇ ਖਾਣੇ ਵਿੱਚ ਆਲੂ ਗੋਭੀ ਬਣਾਉਣ ਦੀ ਬਜਾਏ ਸਗੋਂ ਤੋਰੀਆਂ ਦੀ ਸਬਜ਼ੀ ਬਣਾਈ ਸੀ । ਤੋਰੀਆਂ ਦੀ ਸਬਜ਼ੀ ਬਣਾਉਣ ਤੇ ਇਸ ਨੌਜਵਾਨ ਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦਿੱਤਾ ਤੇ ਡਿੱਗਦੇ ਸਾਰ ਉਸ ਨੇ ਆਪਣੀ ਮਾਂ ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਦ ਇਹ ਸਭ ਵਾਕਿਆ ਉਸ ਦੇ ਪਿਤਾ ਵੱਲੋਂ ਵੇਖਿਆ ਗਿਆ ਤਾਂ ਪਿਤਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਆਪਣੇ ਪਿਓ ਨੂੰ ਵੀ ਕੁੱਟਿਆ ਗਿਆ ।
ਜ਼ਖ਼ਮੀ ਹਾਲਤ ਵਿੱਚ ਜਦੋਂ ਇਸ ਅੌਰਤ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਮੌਤ ਤੋਂ ਬਾਅਦ ਪੁਲੀਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਰਨ ਵਾਲੀ ਅੌਰਤ ਦੀ ਪਛਾਣ ਪੈਂਹਠ ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ ।
ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਦੋਸ਼ੀ ਨੂੰ ਰੱਸੀ ਨਾਲ ਬੰਨ੍ਹ ਕੇ ਫੜ ਲਿਆ ਗਿਆ ਬਾਅਦ ਵਿੱਚ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਪੁਲੀਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ।
Home ਤਾਜਾ ਜਾਣਕਾਰੀ ਪੰਜਾਬ: ਮਨਪਸੰਦ ਸਬਜ਼ੀ ਨਾ ਬਣਾਉਣ ਤੇ ਪੁੱਤ ਨੇ ਕੀਤਾ ਖੌਫਨਾਕ ਕਾਰਾ- ਮਾਂ ਨੂੰ ਛੱਤ ਤੋਂ ਧੱਕਾ ਦੇ ਕੀਤਾ ਕਤਲ
ਤਾਜਾ ਜਾਣਕਾਰੀ