ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਹਰ ਸਰਕਾਰ ਵੱਲੋਂ ਜਿਥੇ ਆਪਣੇ ਸ਼ਾਸਨ ਦੇ ਦੌਰਾਨ ਨਸ਼ਿਆਂ ਨੂੰ ਖਤਮ ਕੀਤੇ ਜਾਣ ਦੀ ਸਹੁੰ ਖਾਧੀ ਜਾਂਦੀ ਹੈ। ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਬਹੁਤ ਸਾਰੇ ਕਦਮ ਵੀ ਚੁੱਕੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਲਗਾਤਾਰ ਨਸ਼ਿਆਂ ਦਾ ਪ੍ਰਸਾਰ ਹੋ ਰਿਹਾ ਹੈ। ਜਿਸਦੇ ਚਲਦੇ ਹੋਏ ਬਹੁਤ ਸਾਰੇ ਘਰਾਂ ਦੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਕੁਝ ਲੋਕਾਂ ਵੱਲੋਂ ਨਸ਼ੇ ਦੇ ਲਾਲਚ ਵੱਸ ਆ ਕੇ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿੱਥੇ ਕਈ ਲੋਕਾਂ ਵਲੋ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਲੁੱਟ ਖੋਹ ਕੀਤੀ ਜਾ ਰਹੀ ਹੈ ਉੱਥੇ ਹੀ ਕੁੱਝ ਲੋਕਾਂ ਵੱਲੋਂ ਨਸ਼ੇ ਦੇ ਚਲਦਿਆਂ ਹੋਇਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਹੁਣ ਪੰਜਾਬ ਚ ਜਿੱਥੇ ਨਸ਼ੇੜੀ ਜਵਾਈ ਵਲੋ ਸੋਹਰੇ ਘਰ ਜਾ ਕੇ ਵੱਡਾ ਕਾਂਡ ਕੀਤਾ ਗਿਆ ਹੈ ਜਿੱਥੇ ਪਤਨੀ ਸਮੇਤ ਪੂਰੇ ਪਰਿਵਾਰ ਨੂੰ ਪੈਟਰੋਲ ਪਾ ਕੇ ਅੱਗ ਲਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਧਮਾ ਬੇਟ ਦੇ ਅਧੀਨ ਆਉਣ ਵਾਲੇ ਪਿੰਡ ਬੀਟਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਵਿੱਚ ਸੁਰਜਨ ਸਿੰਘ ਵਿਅਕਤੀ ਦੀ ਧੀ ਪਰਮਜੀਤ ਕੌਰ ਨਸ਼ੇੜੀ ਪਤੀ ਤੋਂ ਦੁਖੀ ਹੋ ਕੇ ਆਪਣੇ ਬੱਚਿਆਂ ਦੇ ਨਾਲ ਪੇਕੇ ਪਰਿਵਾਰ ਰਹਿ ਰਹੀ ਸੀ।
ਉੱਥੇ ਹੀ ਉਸਦੇ ਨਸ਼ੇੜੀ ਪਤੀ ਕਾਲੀ ਵੱਲੋਂ ਸਹੁਰੇ ਘਰ ਆ ਕੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਇਕੱਠੇ ਕਰਕੇ ਪੈਟਰੋਲ ਛਿੜਕ ਕੇ ਸਾਰਿਆਂ ਨੂੰ ਅੱਗ ਲਗਾ ਕੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਦੋਸ਼ੀ ਲਲਕਾਰੇ ਮਾਰਦਾ ਹੋਇਆ ਆਪਣੇ ਸਹੁਰੇ ਪਿੰਡ ਤੋਂ ਫਰਾਰ ਹੋ ਗਿਆ ਇਸ ਹਾਦਸੇ ਦੇ ਵਿਚ ਜਿੱਥੇ ਦੋਸ਼ੀ ਦੀ ਪਤਨੀ ਪਰਮਜੀਤ ਕੌਰ, ਧੀ ਅਰਸ਼ਦੀਪ ਕੌਰ ਅਤੇ ਪੁੱਤਰ ਗੁਰਮੋਹਰ ਸਿੰਘ ਤੋਂ ਇਲਾਵਾ ਉਸ ਦਾ ਸੌਹਰਾ ਸੁਰਜਨ ਸਿੰਘ ਅਤੇ ਸੱਸ ਜੋਗਿੰਦਰੋ ਬਾਈ ਵੀ ਮੌਜੂਦ ਸਨ।
ਇਹ ਸਾਰੇ ਲੋਕ ਜਿੱਥੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਹਨ ਉਥੇ ਹੀ ਚਾਰ ਲੋਕਾਂ ਦੀ ਮੌਤ ਹੋਣ ਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਨਕੋਦਰ ਲਿਜਾਇਆ ਗਿਆ ਹੈ। ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਿੱਥੇ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ
Home ਤਾਜਾ ਜਾਣਕਾਰੀ ਪੰਜਾਬ: ਨਸ਼ੇੜੀ ਜਵਾਈ ਨੇ ਸੋਹਰੇ ਘਰ ਆ ਕਰਤਾ ਵੱਡਾ ਕਾਂਡ- ਪੈਟਰੋਲ ਪਾ ਪਤਨੀ ਸਣੇ ਪੂਰੇ ਪਰਿਵਾਰ ਨੂੰ ਲਾਈ ਅੱਗ
ਤਾਜਾ ਜਾਣਕਾਰੀ