ਸ਼ਹਿਰ ‘ਚ ਆਪਣੇ ਨੇਕ ਕੰਮਾਂ ਕਾਰਨ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਨਾਲ ਕੁੱਝ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸ ਤੋਂ ਬਾਅਦ ਸ਼ਹਿਰ ‘ਚ ਹੰਗਾਮਾ ਮਚ ਗਿਆ ਤੇ ਇਸ ਦੌਰਾਨ ਅਨਮੋਲ ਕਵੱਤਰਾ ਨੇ ਆਪਣੇ ਸਾਥੀਆਂ ਸਮੇਤ ਧਰਨਾ ਲਾ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ।
ਇੰਨਸਾਫ ਦੀ ਮੰਗ ਕਰਦਿਆਂ ਉਸਨੇ ਸ਼ਿਵਪੁਰੀ ਅਮਰ ਸਵੀਟਸ ਬਾਹਰ ਧਰਨਾ ਲਗਾਉਣ ਦੀ ਗੱਲ ਕਹੀ। ਦੱਸ ਦੇਈਏ ਕਿ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਸਮਰਥਕਾਂ ਦਾ ਹਜੂਮ ਸ਼ਿਵਪੁਰੀ ਧਰਨੇ ‘ਤੇ ਬੈਠੇ ਹਨ ।
ਇਨਸਾਨੀਅਤ ਨੂੰ ਮੁੱਖ ਰੱਖਦੇ ਅਨਮੋਲ ਕਵਾਤਰਾ ਅਤੇ ਉਹਨਾਂ ਦੀ NGO ਦੀ ਗੱਲ ਕਰੀਏ ਤਾਂ ਅੱਜ ਤੱਕ ਕਿੰਨੇ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਚੁੱਕਾ ਹੈ ਜੋ ਇਲਾਜ ਨਹੀਂ ਕਰਾ ਪਾਉਂਦੇ ।
ਜਿਕਰਯੋਗ ਹੈ ਕਿ ਇਹ ਇੱਕ ਅਜੇਹੀ ਸੰਸਥਾ ਹੈ ਜੋ ਆਪ ਪੈਸੇ ਨਹੀਂ ਲੈਂਦੀ ਸਗੋਂ ਪੀੜ੍ਹਤ ਪਰਿਵਾਰਾਂ ਦਾਨੀਆਂ ਨਾਲ ਮਿਲਕੇ ਸਿੱਧਾ ਉਹਨਾਂ ਤੱਕ ਪਹੁੰਚਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਅਨਮੋਲ ਦੇ ਕਾਫੀ followers ਹਨ ਜਿਹਨਾਂ ਵਲੋਂ ਉਸਨੂੰ ਪੂਰੀ ਸਪੋਰਟ ਕੀਤੀ ਜਾਂਦੀ ਹੈ।
Home ਤਾਜਾ ਜਾਣਕਾਰੀ ਸਮਾਜ ਸੇਵੀ ਅਨਮੋਲ ਕਵਾਤਰਾ ਦੀ ਕੁੱਟਮਾਰ ਤੋਂ ਬਾਅਦ ਹੋਇਆ ਵੱਡਾ ਹੰਗਾਮਾ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰਨ ਵਾਲੀ ਅੱਗ ਲਾ ਦਿਓ
ਤਾਜਾ ਜਾਣਕਾਰੀ