ਆਈ ਤਾਜ਼ਾ ਵੱਡੀ ਖਬਰ
ਅਜਕਲ ਬੇਰੁਜ਼ਗਾਰੀ ਦੇ ਵਧ ਜਾਣ ਕਾਰਨ ਜਿੱਥੇ ਬਹੁਤ ਸਾਰੇ ਨੌਜਵਾਨ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਹਨ ਉਥੇ ਹੀ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰੀ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਹਨ। ਇਸ ਤਰਾਂ ਹੀ ਬਹੁਤ ਸਾਰੇ ਨੌਜਵਾਨ ਜਿੱਥੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ ਉਥੇ ਹੀ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦੇ ਹਨ। ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਪੂਰਤੀ ਵਾਸਤੇ ਲੁੱਟ-ਖੋਹ ਅਤੇ ਚੋਰੀ ਠੱਗੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੇ ਹਾਦਸਿਆਂ ਨੂੰ ਅੰਜਾਮ ਦਿੰਦੇ ਹੋਏ ਅਜਿਹੇ ਗੈਰ ਸਮਾਜਿਕ ਅਨਸਰਾਂ ਅਤੇ ਅਪਰਾਧੀਆਂ ਵੱਲੋਂ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਜਾਂਦਾ ਹੈ ਅਤੇ ਘਰਾਂ ਦੇ ਵਿੱਚ ਜਾ ਕੇ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਜਿੱਥੇ 60 ਸਾਲਾਂ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਦੇ ਅਧੀਨ ਆਉਣ ਵਾਲੇ ਪਿੰਡ ਤਰਫ਼ਹਾਜੀ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਕੁੱਝ ਲੁਟੇਰਿਆਂ ਵੱਲੋਂ ਅਚਾਨਕ ਹੀ ਰਾਤ 12 ਵਜੇ ਦੇ ਕਰੀਬ ਘਰ ਵਿੱਚ ਦਾਖਲ ਹੋ ਕੇ ਇੱਕ 60 ਸਾਲਾਂ ਬਜੁਰਗ ਔਰਤ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਇਹ ਔਰਤ ਜਿਥੇ ਘਰ ਦੇ ਬਰਾਂਡੇ ਵਿੱਚ ਪਈ ਹੋਈ ਸੀ ਉਥੇ ਹੀ ਇਨ੍ਹਾਂ ਨੌਜਵਾਨਾਂ ਵੱਲੋਂ ਘਰ ਵਿੱਚ ਵੜ ਕੇ ਔਰਤ ਦਾ ਮੂੰਹ ਅਤੇ ਹੱਥ-ਪੈਰ ਬੰਨ ਦਿੱਤੇ ਗਏ ਜਿੱਥੇ ਇਸ ਔਰਤ ਦਾ ਸਾਹ ਰੁਕ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਸਮੇਂ ਘਰ ਵਿੱਚ ਦਾਖਲ ਹੋਏ ਚੋਰ ਦਰਵਾਜੇ ਦੀ ਚਿਟਕਣੀ ਨੂੰ ਪੱਟ ਰਹੇ ਸਨ ਤਾਂ ਉਸ ਔਰਤ ਦਾ ਪੋਤਰਾ ਉੱਠ ਗਿਆ ਜਿਸ ਦੇ ਰੌਲਾ ਪਾਉਣ ਤੇ ਚੋਰ ਫਰਾਰ ਹੋ ਗਏ।
ਚੋਰਾਂ ਵੱਲੋਂ ਜਿਥੇ ਘਰ ਵਿਚ ਪਹਿਲਾਂ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਉਥੇ ਹੀ ਪਰਿਵਾਰ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮ੍ਰਿਤਕ ਔਰਤ ਦਾ ਪੁੱਤਰ ਜਿਥੇ ਜਰਮਨੀ ਵਿਚ ਸੈਟਲ ਹੋਣ ਤੋਂ ਬਾਅਦ 6 ਸਾਲ ਬਾਅਦ ਆਪਣੇ ਘਰ ਪਰਤ ਰਿਹਾ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਤਾਜਾ ਜਾਣਕਾਰੀ