ਆਈ ਤਾਜ਼ਾ ਵੱਡੀ ਖਬਰ
ਸੜਕੀ ਆਵਾਜਾਈ ਦੌਰਾਨ ਵਾਹਨ ਚਾਲਕਾਂ ਨੂੰ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਪਰ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਉਥੇ ਹੀ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੀ ਚਪੇਟ ਵਿਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਵਿੱਚ ਸਮੇਂ ਸਮੇਂ ਤੇ ਤਬਦੀਲੀ ਕੀਤੀ ਜਾਂਦੀ ਹੈ। ਜਿਸ ਸਦਕਾ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਕੀਤਾ ਜਾ ਸਕੇ।
ਪਰ ਕੁਝ ਵਾਹਨ ਚਾਲਕਾਂ ਵੱਲੋਂ ਜਿੱਥੇ ਜਲਦੀ ਵਿਚ ਅੱਗੇ ਵਧਣ ਦੀ ਕਾਹਲ ਦੇ ਚਲਦਿਆਂ ਹੋਇਆਂ ਕਈ ਹਾਦਸੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਉਨ੍ਹਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਦੋ ਸਕੀਆਂ ਭੈਣਾਂ ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਟਾਲਾ ਗੁਰਦਾਸਪੁਰ ਬਾਈਪਾਸ ਤੋਂ ਸਾਹਮਣੇ ਆਇਆ ਹੈ ਜਿੱਥੇ ਮੇਨ ਚੌਂਕ ਦੇ ਕੋਲ 2 ਸਕੀਆ ਭੈਣਾਂ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ।
ਦੱਸਿਆ ਗਿਆ ਹੈ ਕਿ ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਨੋਂ ਭੈਣਾਂ ਇੱਕ ਅਣਪਛਾਤੇ ਟਿੱਪਰ ਦੀ ਲਪੇਟ ਵਿਚ ਆ ਗਈਆਂ। ਇਹ ਦੋਨੇ ਭੈਣਾਂ ਅਮਨਜੋਤ ਕੌਰ ਅਤੇ ਪ੍ਰਭਜੋਤ ਕੌਰ ਜਿਥੇ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਭੂਆ ਨੂੰ ਦੀਵਾਲੀ ਦਾ ਗਿਫਟ ਦੇਣ ਲਈ ਕਲਿਆਣਪੁਰ ਪਿੰਡ ਨੂੰ ਜਾ ਰਹੀਆਂ ਸਨ। ਉਸ ਸਮੇਂ ਹੀ ਇਹ ਹਾਦਸਾ ਵਾਪਰ ਗਿਆ ਜਿੱਥੇ ਪੰਦਰਾਂ ਸਾਲਾ ਪ੍ਰਭਜੋਤ ਕੌਰ ਦੀ ਮੌਤ ਹੋ ਗਈ। ਜੋ ਕਿ ਦਸਵੀ ਕਲਾਸ ਵਿੱਚ ਪੜਦੀ ਸੀ।
ਉਸ ਦੀ ਭੈਣ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਜੋ ਕਿ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜੋ ਕਿ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ। ਇਹ ਦੋਨੋਂ ਭੈਣਾਂ ਜਿੱਥੇ ਸਕੂਲ ਵਿੱਚ ਹੋਈ ਮਾਪਿਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਮਾਪਿਆਂ ਨਾਲ ਜਾ ਰਹੀਆਂ ਸਨ। ਮਾਤਾ-ਪਿਤਾ ਜਿੱਥੇ ਮੋਟਰਸਾਈਕਲ ਤੇ ਸਨ ਉਥੇ ਹੀ ਇਹ ਦੋਵੇਂ ਭੈਣਾਂ ਐਕਟੀਵਾ ਤੇ ਜਾ ਰਹੀਆਂ ਸਨ।
ਤਾਜਾ ਜਾਣਕਾਰੀ