ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ ਕਈ ਲੋਕਾਂ ਵੱਲੋਂ ਜਿੱਥੇ ਪੈਸਾ ਕਮਾਉਣ ਲਈ ਧੋਖਾਧੜੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕਈ ਅਜਿਹੀਆਂ ਗੈਰ ਸਮਾਜਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਪੈਂਦਾ ਹੈ ਅਤੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਸਰਕਾਰ ਵੱਲੋਂ ਪੁਲਸ ਨੂੰ ਸਖਤੀ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪਰ ਇਸ ਦੇ ਬਾਵਜੂਦ ਵੀ ਅਜਿਹੇ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਫਰਜ਼ੀ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਅਜਿਹਾ ਕਾਂਡ ਕਰ ਰਿਹਾ ਸੀ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਵਿੱਚ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਖੰਨਾ ਦੇ ਰਹਿਣ ਵਾਲੇ ਵਿਅਕਤੀ ਨੂੰ ਨਕਲੀ ਡੀ ਐਸ ਪੀ ਬਣਨ ਤੇ ਗ੍ਰਿਫਤਾਰ ਕੀਤਾ ਗਿਆ ਹੈ। ਜਿੱਥੇ ਮੁਹੱਲਾ ਇੰਦਰਾਪੁਰੀ ਦੇ ਰਹਿਣ ਵਾਲੇ ਦੀਪਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਨਕਲੀ ਡੀਐਸਪੀ ਬਣਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਜਿਸ ਵੱਲੋਂ ਕੁਝ ਨੌਜਵਾਨਾਂ ਨੂੰ ਨੌਕਰੀ ਦਵਾਈ ਲੈਣ ਵਾਸਤੇ ਉਨ੍ਹਾਂ ਕੋਲੋਂ ਮੋਟੀ ਰਕਮ ਦੀ ਲਈ ਗਈ ਹੈ। ਜਦ ਕਿ ਇਹ ਵਿਅਕਤੀ ਆਪਣੇ ਇਲਾਕੇ ਵਿੱਚ ਠੱਗੀ ਮਾਰਨ ਦੇ ਕਈ ਮਾਮਲਿਆਂ ਦੇ ਕਾਰਨ ਚਰਚਾ ਵਿੱਚ ਹੈ। ਪੁਲਿਸ ਵੱਲੋਂ ਇਸ ਵਿਅਕਤੀ ਤੋਂ ਜਿੱਥੇ ਡੀਐਸਪੀ ਦੀ ਭਰਤੀ ਅਤੇ ਜਾਅਲੀ ਆਈਡੀ ਕਾਰਡ ਬਰਾਮਦ ਕੀਤੇ ਗਏ ਹਨ ਉਥੇ ਹੀ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।8
ਇਸ ਵਿਅਕਤੀ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਵਾਲੇ ਪਿੰਡ ਧਨੂੰਰ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਨੌਕਰੀ ਹਾਸਲ ਕਰਨ ਲਈ ਇਸ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਪਿੰਡ ਦੇ ਕੁਝ ਹੋਰ ਨੌਜਵਾਨ ਵੀ ਇਸ ਵਿਅਕਤੀ ਦੇ ਜ਼ਰੀਏ ਹੀ ਨੌਕਰੀ ਹਾਸਲ ਕਰਨਾ ਚਾਹੁੰਦੇ ਸਨ।
ਇਸ ਨਕਲੀ ਡੀਐਸਪੀ ਵੱਲੋਂ ਜਿੱਥੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਵਾਸਤੇ ਤਿੰਨ-ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਥੇ ਹੀ ਉਨ੍ਹਾਂ ਵੱਲੋਂ ਪੈਸੇ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ 20 ਮਾਰਚ 2022 ਵਿੱਚ ਪੁਲੀਸ ਵਿੱਚ ਨੌਕਰੀ ਦਿਵਾਏ ਜਾਣ ਦਾ ਆਖਿਆ ਗਿਆ ਸੀ ਅਤੇ 18-18 ਹਜ਼ਾਰ ਰੁਪਏ ਹੋਰ ਲਏ ਗਏ ਸਨ। ਜਾਅਲੀ ਕਾਗਜਾਤ ਦੇ ਦਿੱਤੇ ਜਾਣ ਤੋਂ ਬਾਅਦ ਇਸ ਵਿਅਕਤੀ ਬਾਰੇ ਪਤਾ ਲੱਗਣ ਤੇ ਸਿਕਾਇਤ ਕੀਤੀ ਗਈ ਸੀ।
ਤਾਜਾ ਜਾਣਕਾਰੀ