ਆਈ ਤਾਜ਼ਾ ਵੱਡੀ ਖਬਰ
ਤਿਉਹਾਰੀ ਮੌਸਮ ਦੇ ਵਿੱਚ ਜਿੱਥੇ ਤਿਉਹਾਰਾਂ ਦੇ ਆਉਣ ਦਾ ਸਿਲਸਿਲਾ ਇਕ ਤੋਂ ਬਾਅਦ ਇਕ ਲਗਾਤਾਰ ਜਾਰੀ ਹੈ ਉਥੇ ਹੀ ਇਨ੍ਹਾਂ ਵੱਖ ਵੱਖ ਤਿਉਹਾਰਾ ਦੇ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਹਰ ਇੱਕ ਤਿਉਹਾਰ ਦਾ ਆਪਣਾ ਵੱਖਰਾ ਹੀ ਮਹੱਤਵ ਹੈ ਅਤੇ ਹਰ ਇਕ ਤਿਉਹਾਰ ਦੇ ਇਤਿਹਾਸ ਨੂੰ ਲੈ ਕੇ ਲੋਕਾਂ ਵਿੱਚ ਸ਼ਰਧਾ ਅਤੇ ਸਤਿਕਾਰ ਵੀ ਦੇਖਿਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਜਿੱਥੇ ਬਾਜ਼ਾਰਾਂ ਵਿੱਚ ਚੰਗੀ ਚਹਿਲ ਪਹਿਲ ਵੇਖੀ ਜਾਂਦੀ ਹੈ ਉਥੇ ਹੀ ਤਿਉਹਾਰਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਲੋਕਾਂ ਵੱਲੋਂ ਬਾਜ਼ਾਰ ਵਿਚੋਂ ਲਗਾਤਾਰ ਖਰੀਦੀਆ ਜਾ ਰਹੀਆਂ ਹਨ।
ਦੁਕਾਨਦਾਰਾਂ ਨੂੰ ਤਿਉਹਾਰਾਂ ਦੇ ਮੌਸਮ ਵਿੱਚ ਕਾਫੀ ਫਾਇਦਾ ਹੋ ਰਿਹਾ ਹੈ ਉਥੇ ਹੀ ਲੋਕਾਂ ਵੱਲੋਂ ਇਨਾਂ ਤਿਉਹਾਰਾਂ ਨੂੰ ਸ਼ਰਧਾ ਦੇ ਨਾਲ ਧੂਮਧਾਮ ਨਾਲ ਆਪਸੀ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਅਜਿਹੇ ਤਿਉਹਾਰਾਂ ਦੇ ਨਾਲ ਜੁੜੀਆਂ ਹੋਈਆਂ ਕਈ ਹੈਰਾਨੀਜਨਕ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਇੱਥੇ ਕਰਵਾ ਚੌਥ ਤੋਂ ਪਹਿਲਾਂ ਪਤੀ ਨੇ ਪਤਨੀ ਨੂੰ ਕਿਡਨੀ ਦੇ ਕੇ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਮਿਸਾਲ ਪੇਸ਼ ਕੀਤੀ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਕਰਵਾਚੌਥ ਦੇ ਮੌਕੇ ਦੇ ਉਪਰ ਕਰਵਾ ਚੌਥ ਤੋਂ ਪਹਿਲਾਂ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ ਹੈ। ਦੱਸ ਦਈਏ ਕਿ ਜਿੱਥੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇੱਕ ਔਰਤ ਪਿਛਲੇ ਤਿੰਨ ਮਹੀਨਿਆਂ ਤੋਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਹੋਣ ਕਾਰਨ ਜੇਰੇ ਇਲਾਜ ਸੀ। ਜਿਸ ਨੂੰ ਪਿਛਲੇ 22 ਸਾਲਾਂ ਤੋਂ ਕਿਡਨੀ ਦੀ ਸਮੱਸਿਆ ਹੋ ਰਹੀ ਸੀ। ਪਰ ਸਥਿਤੀ ਗੰਭੀਰ ਹੋਣ ਤੇ ਜਿਥੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਪਰਿਵਾਰ ਵੱਲੋਂ ਉਸ ਦੇ ਕਿਡਨੀ ਟਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ ਗਿਆ।
ਉਥੇ ਹੀ ਪਤੀ ਵੱਲੋਂ ਆਪਣੀ ਪਤਨੀ ਨੂੰ ਆਪਣੀ ਕਿਡਨੀ ਦੇ ਕੇ ਉਸ ਦਾ ਕਿਡਨੀ ਟਰਾਸਪਲਾਟ ਕਰਵਾਇਆ ਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਹਿਮਾਂਸ਼ੂ ਵਰਮਾ ਨੇ ਦੱਸਿਆ ਹੈ ਕਿ ਕਾਫੀ ਲੰਮੇਂ ਸਮੇਂ ਤੱਕ ਇਲਾਜ ਜਾਰੀ ਰੱਖੇ ਜਾਣ ਤੋਂ ਬਾਅਦ ਪਤਨੀ ਨੂੰ ਸਿਹਤਮੰਦ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਉੱਥੇ ਹੀ ਕਰਵਾਚੌਥ ਦੇ ਮੌਕੇ ਤੇ ਪਤੀ ਪਤਨੀ ਦੇ ਆਪਸੀ ਪਿਆਰ ਦਾ ਇਹ ਮਾਮਲਾ ਚਰਚਾ ਵਿੱਚ ਬਣਿਆ ਹੋਇਆ ਹੈ।
ਤਾਜਾ ਜਾਣਕਾਰੀ