ਆਈ ਤਾਜ਼ਾ ਵੱਡੀ ਖਬਰ
ਘਰਾਂ ਵਿਚ ਜਿਥੇ ਬਹੁਤ ਸਾਰੀਆਂ ਸਹੂਲਤਾਂ ਘਰ ਵਿੱਚ ਜਰੂਰੀ ਹੁੰਦੀਆਂ ਹਨ ਉਥੇ ਹੀ ਇੰਨਾਂ ਸਹੂਲਤਾਂ ਦੇ ਚਲਦਿਆ ਹੋਇਆ ਕਈ ਵਾਰ ਅਜਿਹੇ ਹਾਦਸੇ ਵਾਪਰਦੇ ਹਨ , ਜਿੱਥੇ ਇਨ੍ਹਾਂ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਬਹੁਤ ਸਾਰੇ ਪਰਵਾਰਾਂ ਵਿੱਚ ਜਿੱਥੇ ਕੁਝ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਅਤੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਲੋਕਾਂ ਦੇ ਦਿਲ ਵਿੱਚ ਉਨ੍ਹਾਂ ਦੀ ਵਰਤੋਂ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉਥੇ ਹੀ ਕਈ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ ਜਦੋਂ ਅਜਿਹੇ ਹਾਦਸਿਆਂ ਦੇ ਦੌਰਾਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।
ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਇੱਥੇ ਸਲੰਡਰ ਫਟਣ ਕਾਰਨ ਭਿਆਨਕ ਜ਼ਬਰਦਸਤ ਧਮਾਕਾ ਹੋਇਆ ਹੈ ਜਿਥੇ ਪੰਜ ਬੱਚਿਆਂ ਸਮੇਤ ਸੱਤ ਪਰਿਵਾਰਕ ਮੈਂਬਰ ਝੁਲਸੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਹਤਕ ਦੇ ਵਿਚ ਇਕ ਘਰ ਵਿਚ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਦੇ ਕਾਰਨ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ ਨਾਲ ਝੁਲਸ ਗਏ ਹਨ ਅਤੇ ਜਿਨ੍ਹਾਂ ਨੂੰ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਰੋਹਤਕ ਦੀ ਏਕਤਾ ਕਲੋਨੀ ਵਿੱਚ ਅੱਜ ਸਵੇਰੇ ਉਸ ਸਮੇਂ ਵਾਪਰੀ। ਜਦੋਂ ਇਕ ਪਰਿਵਾਰ ਦੇ ਘਰ ਦੀ ਰਸੋਈ ਵਿਚ ਅਚਾਨਕ ਹੀ ਸਲੰਡਰ ਫਟਣ ਕਾਰਨ ਪੂਰੀ ਤਰਾਂ ਘਰ ਨੁਕਸਾਨਿਆ ਗਿਆ।
ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕਰ ਕੇ ਸਥਿਤੀ ਉਪਰ ਕਾਬੂ ਪਾਇਆ ਗਿਆ ਅਤੇ ਪਰਿਵਾਰਿਕ 7 ਮੈਂਬਰਾਂ ਨੂੰ ਵੀ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਹ ਸਾਰੇ ਲੋਕ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚੇ ਸ਼ਾਮਲ ਹਨ।
Home ਤਾਜਾ ਜਾਣਕਾਰੀ ਅਚਾਨਕ ਇਥੇ ਘਰ ਚ ਸਿਲੰਡਰ ਫੱਟਣ ਕਾਰਨ ਹੋਇਆ ਭਿਆਨਕ ਜਬਰਦਸਤ ਧਮਾਕਾ, 5 ਬੱਚਿਆਂ ਸਣੇ 7 ਮੈਂਬਰ ਝੁਲਸੇ
ਤਾਜਾ ਜਾਣਕਾਰੀ