ਆਈ ਤਾਜ਼ਾ ਵੱਡੀ ਖਬਰ
ਵੱਖ ਵੱਖ ਡੇਰਿਆਂ ਅਤੇ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਜਿਥੇ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆ ਰਹੀਆਂ ਹਨ ਉਥੇ ਹੀ ਹਰਿਆਣਾ ਵਿਚ ਡੇਰਾ ਸਿਰਸਾ ਵੱਖ ਵੱਖ ਤਰ੍ਹਾਂ ਦੇ ਵਿਵਾਦਾਂ ਦੇ ਚਲਦਿਆਂ ਹੋਇਆਂ ਆਏ ਦਿਨ ਹੀ ਸੁਰਖੀਆ ਦੇ ਵਿਚ ਬਣਿਆ ਰਹਿੰਦਾ ਹੈ। ਹੁਣ ਡੇਰਾ ਸੱਚਾ ਸੌਦਾ ਸਿਰਸਾ ਵਿਚ ਹਨੀਪ੍ਰੀਤ ਨੂੰ ਦਿੱਤੀ ਵੱਡੀ ਜਿੰਮੇਵਾਰੀ- ਬਣਾਇਆ ਚੇਅਰਪਰਸਨ , ਜਿਸ ਬਾਰੇ ਤਾਜਾ ਵਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੁਝ ਦਿਨ ਪਹਿਲਾਂ ਹੀ ਖਬਰ ਸਾਹਮਣੇ ਆਈ ਸੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤੇ ਭੇਜਿਆ ਜਾਵੇਗਾ।
ਹੋ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਉਨ੍ਹਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਉਥੇ ਹੀ ਉਹ ਆਪਣੇ ਡੇਰੇ ਦੇ ਵਿਚ ਜਾਂ ਸਿਰਸਾ ਦੇ ਵਿੱਚ ਰਹਿ ਸਕਦੇ ਹਨ ਜਿਸ ਬਾਬਤ ਉਨ੍ਹਾਂ ਦੇ ਸੇਵਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਹੁਣ ਖਬਰ ਸਾਹਮਣੇ ਆਈ ਹੈ ਕਿ ਡੇਰਾ ਸੱਚਾ ਸੌਦਾ ਟਰੱਸਟ ਦੇ ਮੈਂਬਰਾਂ ਦੀ ਲਿਸਟ ‘ਚ ਹਨੀਪ੍ਰੀਤ ਨੂੰ ਹੁਣ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ ਜੋ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਬਣੀ ਹੋਈ ਹੈ। ਜਿਨ੍ਹਾਂ ਨੂੰ ਹੁਣ ਉਨ੍ਹਾਂ ਦਾ ਵਾਰਸ ਸਮਝਿਆ ਜਾ ਰਿਹਾ ਹੈ।
ਉੱਥੇ ਹੀ ਟ੍ਰਸਟ ਵੱਲੋਂ ਫੈਸਲਾ ਕਰਦੇ ਹੋਏ ਉਨ੍ਹਾਂ ਨੂੰ ਮੈਨੇਜਮੇਂਟ ਦੀ ਚੇਅਰਪਰਸਨ ਨਿਯੁਕਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਜਿਥੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਿਥੇ ਇਸ ਸਮੇਂ ਵੱਖ ਵੱਖ ਦੋਸ਼ਾਂ ਦੇ ਤਹਿਤ ਹਰਿਆਣਾ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਉੱਥੇ ਹੀ ਉਹਨਾਂ ਦੀ ਪੈਰੋਲ ਦੌਰਾਨ ਵੀ ਕਈ ਬਦਲਾਅ ਕੀਤੇ ਗਏ ਹਨ। ਪਰ ਉਨ੍ਹਾਂ ਦੇ ਡੇਰੇ ਦੇ ਵਿਚ ਹੁਣ ਉਨ੍ਹਾਂ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਹੌਲੀ-ਹੌਲੀ ਗੱਦੀ ਦੀ ਵਾਰਿਸ ਬਣਾਇਆ ਜਾ ਰਿਹਾ ਹੈ।
ਇਸ ਬਾਬਤ ਜਿੱਥੇ ਕਾਗਜਾਤ ਵੀ ਵਾਇਰਲ ਹੋਏ ਹਨ ਉਥੇ ਹੀ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਸ ਬਾਰੇ ਉਹ ਪ੍ਰਬੰਧਕਾਂ ਨਾਲ ਗੱਲ ਕਰਕੇ ਰਸਮੀ ਪੱਖ ਦੇਣਗੇ।ਜਦੋਂ ਪਹਿਲਾ ਡੇਰਾ ਮੁਖੀ ਗੁਰੂਗ੍ਰਾਮ ‘ਚਪੈਰੋਲ ‘ਤੇ ਆਇਆ ਸੀ। ਉਸ ਤੋਂ ਪਹਿਲਾਂ ਵਿਪਾਸਨਾ ਇੰਸਾਂ ਡੇਰੇ ਦੀ ਚੇਅਰਪਰਸਨ ਸੀ। ਉਥੇ ਹੀ ਹੁਣ ਟਰੱਸਟ ਦੇ ਇਨ੍ਹਾਂ ਕਾਗਜ਼ਾਂ ਵਿੱਚ ਡੇਰੇ ਦੇ ਮੌਜੂਦਾ ਪ੍ਰਧਾਨ ਡਾਕਟਰ ਪੀਆਰ ਨੈਨ ਇੰਸਾ ਦਾ ਨਾਂ ਨਹੀਂ ਹੈ।
ਤਾਜਾ ਜਾਣਕਾਰੀ