ਆਈ ਤਾਜ਼ਾ ਵੱਡੀ ਖਬਰ
ਅੱਜਕਲ ਬਹੁਤ ਸਾਰੇ ਰਿਸ਼ਤੇ ਅਜਿਹੇ ਬਣ ਗਏ ਹਨ ਜੋ ਛੋਟੀਆਂ ਛੋਟੀਆਂ ਗੱਲਾਂ ਦੇ ਚਲਦੇ ਹੋਏ ਟੁੱਟ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵਿੱਚ ਪਰਿਵਾਰਕ ਵਿਵਾਦ ਇਸ ਕਦਰ ਵਧ ਰਹੇ ਹਨ ਜਿਥੇ ਪਤੀ ਪਤਨੀ ਤਲਾਕ ਲੈ ਲੈਂਦੇ ਹਨ ਅਤੇ ਉਸ ਦਾ ਅਸਰ ਬੱਚਿਆਂ ਉੱਪਰ ਪੈਂਦਾ ਹੈ। ਉੱਥੇ ਹੀ ਬਹੁਤ ਸਾਰੇ ਪਤੀਆਂ ਵੱਲੋਂ ਵੀ ਜਿੱਥੇ ਆਪਣੀਆਂ ਪਤਨੀਆਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਅਤਿਆਚਾਰ ਕੀਤਾ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਲੜਕੀਆਂ ਆਪਣੇ ਪੇਕੇ ਪਰਿਵਾਰ ਵਿਚ ਰਹਿਣ ਲਈ ਮਜਬੂਰ ਹੋ ਜਾਂਦੀਆਂ ਹਨ। ਜਿੰਨ੍ਹਾਂ ਵੱਲੋਂ ਪਤੀ ਦੇ ਅੱਤਿਆਚਾਰ ਦੇ ਚਲਦਿਆਂ ਹੋਇਆਂ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ।
ਹੁਣ ਅੱਠ ਸਾਲਾਂ ਦੇ ਪੁੱਤਰ ਦੇ ਅੰਤਿਮ ਸੰਸਕਾਰ ਵਿਚ ਭਾਰੀ ਹੰਗਾਮਾ ਹੋਇਆ ਹੈ ਜਿੱਥੇ ਮਾਤਾ-ਪਿਤਾ ਸਾਹਮਣੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਬਾੜਮੇਰ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 8 ਸਾਲ ਦੇ ਬੱਚੇ ਦੀ ਮੌਤ ਤੇ ਹੰਗਾਮਾ ਹੋ ਜਾਣ ਤੇ ਉਸ ਬੱਚੇ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ। ਦੱਸ ਦਈਏ ਕਿ ਜਿੱਥੇ ਬੱਚੇ ਦੇ ਮਾਤਾ-ਪਿਤਾ ਦੇ ਵਿਚਕਾਰ ਆਪਸੀ ਵਿਵਾਦ ਪਿਛਲੇ 6 ਸਾਲਾਂ ਤੋਂ ਚੱਲ ਰਹੀ ਸੀ ਅਤੇ ਬੱਚੇ ਦੀ ਮਾਂ ਦੇ ਪੁੱਤਰ ਗਣੇਸ਼ ਨੂੰ ਲੈ ਕੇ ਆਪਣੇ ਪੇਕੇ ਪਿੰਡ ਦੇ ਵਿੱਚ ਪਿਛਲੇ 6 ਸਾਲਾਂ ਤੋਂ ਰਹਿ ਰਹੀ ਸੀ।
ਬੀਤੇ ਦਿਨੀਂ ਜਿੱਥੇ ਬੱਚਾ ਬਿਮਾਰ ਹੋ ਗਿਆ ਅਤੇ ਉਸ ਨੂੰ ਬਿਮਾਰ ਹੋਣ ਦੇ ਚੱਲਦਿਆਂ ਹੋਇਆਂ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਓਥੇ ਹੀ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਬੱਚੇ ਦਾ ਪਿਤਾ ਵੀ ਹਸਪਤਾਲ ਪਹੁੰਚਿਆ। ਉੱਥੇ ਹੀ ਬੱਚੇ ਦੀ ਗੰਭੀਰ ਹਾਲਤ ਕਾਰਨ ਉਸ ਦੀ ਮੌਤ ਹੋ ਗਈ ਜਿੱਥੇ ਬੱਚੇ ਦੇ ਮਾਂ-ਬਾਪ ਵੱਲੋਂ ਉਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਆਪਸੀ ਵਿਵਾਦ ਪੈਦਾ ਹੋ ਗਿਆ।
ਜਿੱਥੇ ਬੱਚੇ ਦੇ ਪਿਤਾ ਉਸ ਦੀ ਲਾਸ਼ ਨੂੰ ਆਪਣੇ ਪਿੰਡ ਲੈ ਕੇ ਜਾਣ ਵਾਸਤੇ ਆਖ ਰਿਹਾ ਸੀ ਪਰ ਮਾਂ ਵੱਲੋਂ ਆਖਿਆ ਗਿਆ ਕਿ ਉਹ ਪਿਛਲੇ 6 ਸਾਲਾਂ ਤੋਂ ਆਪਣੇ ਪੇਕੇ ਪਿੰਡ ਵਿਚ ਰਹਿ ਕੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਉਥੇ ਬੱਚੇ ਦਾ ਸੰਸਕਾਰ ਕੀਤਾ ਜਾਵੇਗਾ । ਪੁਲੀਸ ਵੱਲੋਂ ਲਗਾਤਾਰ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਤਾਜਾ ਜਾਣਕਾਰੀ