BREAKING NEWS
Search

31 ਸਾਲ ਨੌਜਵਾਨ ਵਲੋਂ ਮਰ ਕੇ ਵੀ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਬ੍ਰੇਨ ਡੈੱਡ ਬਿਮਾਰੀ ਤੋਂ ਸੀ ਪੀੜਤ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਹਰ ਇਨਸਾਨ ਜਿੰਦਗੀ ਵਿੱਚ ਪੂਰੀ ਤਰਾ ਸੰਪੂਰਨ ਬਣਨਾ ਚਾਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਵਧੇਰੇ ਹੋ ਜਾਂਦੀਆਂ ਹਨ। ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈਹੁਣ 31 ਸਾਲ ਨੌਜਵਾਨ ਵਲੋਂ ਮਰ ਕੇ ਵੀ 8 ਲੋਕਾਂ ਨੂੰ ਦਿੱਤਾ ਜੀਵਨਦਾਨ, ਬ੍ਰੇਨ ਡੈੱਡ ਬਿਮਾਰੀ ਤੋਂ ਸੀ ਪੀੜਤ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੈਸੂਰ ਤੋਂ ਸਾਹਮਣੇ ਆਇਆ ਹੈ।

ਜਿੱਥੇ 8 ਲੋਕਾਂ ਦੀ ਜ਼ਿੰਦਗੀ ਵਿੱਚ 31 ਸਾਲਾਂ ਦੇ ਨੌਜਵਾਨ ਵੱਲੋਂ ਰੌਸ਼ਨੀ ਪੈਦਾ ਕੀਤੀ ਗਈ ਹੈ। ਦੱਸ ਦਈਏ ਕਿ 31 ਸਾਲਾਂ ਦੇ ਨੌਜਵਾਨ ਦਾ ਜਿੱਥੇ ਬ੍ਰੇਨ ਡੈੱਡ ਸੀ ਉੱਥੇ ਹੀ ਉਸ ਦੇ ਕਾਰਨ 8 ਲੋਕਾਂ ਨੂੰ ਜੀਵਨ ਦਾਨ ਮਿਲਿਆ ਹੈ। ਇਸ ਨੌਜਵਾਨ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਪਰਿਵਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਆਪਣੇ ਬੇਟੇ ਲੋਹਿਤ ਦੇ ਸਰੀਰ ਦੇ ਅੰਗ ਜ਼ਰੂਰਤਮੰਦ ਲੋਕਾਂ ਨੂੰ ਦਾਨ ਕੀਤੇ ਜਾਣਗੇ। ਇਸ ਫੈਸਲੇ ਤੋਂ ਬਾਅਦ ਕਈ ਹਸਪਤਾਲਾਂ ਦੇ ਵਿੱਚ ਦਾਖ਼ਲ ਅੱਠ ਮਰੀਜ਼ਾਂ ਨੂੰ ਇਸ ਨੌਜਵਾਨ ਦੇ ਅੰਗ ਲਗਾਏ ਗਏ ਹਨ ਜਿਨ੍ਹਾਂ ਵਿੱਚ ਲੋਹਿਤ ਦਾ ਦਿਲ, ਫੇਫੜੇ, ਲੀਵਰ ਤੇ 2 ਕਿਡਨੀ ਸ਼ਾਮਲ ਹਨ ਇਸ ਤਰਾਂ ਹੀ 31 ਸਾਲ ਦੇ ਲੋਹਿਤ ਦਾ ਦਿਲ ਦੋ ਕਿਡਨੀਆਂ, ਪੇਂਕ੍ਰਿਆਜ, ਲੀਵਰ ਤੇ ਕਾਰਨੀਆ ਡੋਨੇਟ ਕੀਤੇ ਗਏ।

ਇਸ ਨੂੰ ਛੱਡ ਕੇ ਇਹ ਸਾਰੇ ਅੰਗ ਵੱਖ-ਵੱਖ ਹਸਪਤਾਲਾਂ ਨੂੰ ਭੇਜੇ ਗਏ ਹਨ ਜਿਨ੍ਹਾਂ ਵਿੱਚ ਦਿਲ ਨੈਸ਼ਨਲ ਹਸਪਤਾਲ ਬੰਗਲੌਰ ਨੂੰ, ਮੈਸੂਰ ਦੇ ਅਪੋਲੋ ਬੀਜੀਐੱਸ ਹਸਪਤਾਲ ਨੂੰ ਲੀਵਰ,ਇਕ ਕਿਡਨੀ ਤੇ ਪੇਂਕ੍ਰਿਆਜ ਭੇਜੇ ਗਏ ਹਨ। ਇਸ ਤੋਂ ਇਲਾਵਾ ਬੰਗਲੌਰ ਦੇ ਬੀਜੀਐੱਸ ਗਲੋਬਲ ਹਸਪਤਾਲ ਨੂੰ ਦੂਜੀ ਕਿਡਨੀ ਭੇਜੀ ਗਈ ਹੈ।

ਇਸ ਤੋਂ ਇਲਾਵਾ ਮਸ਼ਹੂਰ ਦੇ ਕੇ ਆਰ ਹਸਪਤਾਲ ਨੂੰ ਕਾਰਨੀਆਂ ਭੇਜਿਆ ਗਿਆ ਹੈ। ਇਸ ਨੌਜਵਾਨ ਦਾ ਐਕਸੀਡੈਂਟ ਹੋ ਜਾਣ ਤੋਂ ਬਾਅਦ ਉਸਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿੱਥੇ ਉਹ ਕਾਫੀ ਸਮੇਂ ਤੋਂ ਜ਼ੇਰੇ ਇਲਾਜ ਹੈ ਉਥੇ ਹੀ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।



error: Content is protected !!