ਆਈ ਤਾਜ਼ਾ ਵੱਡੀ ਖਬਰ
।ਅੱਜਕਲ ਦੇ ਬੱਚਿਆਂ ਵੱਲੋਂ ਜਵਾਨੀ ਵਿਚ ਹੋਸ਼ ਤੋਂ ਕੰਮ ਨਹੀਂ ਲਿਆ ਜਾਂਦਾ ਅਤੇ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਦੇ ਚਲਦਿਆਂ ਹੋਇਆਂ ਕਈ ਪ੍ਰੀਵਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਉਨ੍ਹਾਂ ਵੱਲੋਂ ਅਣਜਾਣੇ ਵਿਚ ਚੁੱਕਿਆ ਗਿਆ ਇੱਕ ਗਲਤ ਕਦਮ ਕਈ ਪਰਵਾਰਾਂ ਨੂੰ ਖਤਮ ਕਰ ਦਿੰਦਾ ਹੈ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਪ੍ਰੇਮ ਵਿਆਹ ਕਰਵਾਇਆ ਜਾਂਦਾ ਹੈ ਉਥੇ ਹੀ ਇਸ ਦੇ ਕਾਰਨ ਕਈ ਪਰਿਵਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਅਤੇ ਇਸ ਦੇ ਵਿਰੋਧ ਦੇ ਚਲਦਿਆਂ ਹੋਇਆਂ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।i
ਹੁਣ ਪੰਜਾਬ ਵਿੱਚ ਇੱਥੇ ਭੈਣ ਵੱਲੋ ਲਵ ਮੈਰਿਜ ਕਰਵਾਈ ਗਈ ਸੀ ਜਿੱਥੇ ਭਰਾਵਾਂ ਵੱਲੋਂ ਗੁੱਸੇ ਵਿੱਚ ਆ ਕੇ ਜੀਜੇ ਨੂੰ ਭਜਾ-ਭਜਾ ਕੇ ਕੁੱਟਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਦੇ ਡੋਗਰ ਬੱਸਤੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਮਹੀਨੇ ਪਹਿਲਾਂ ਹੀ ਇਸ ਮੁਹੱਲੇ ਦੇ ਨੌਜਵਾਨ ਲੜਕੇ ਅਤੇ ਲੜਕੀ ਵੱਲੋਂ ਆਪਸ ਵਿੱਚ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਵੱਲੋਂ ਕੋਰਟ ਮੈਰਿਜ ਕਰਵਾਈ ਗਈ ਸੀ।
ਜੋ ਕਿ ਪਰਿਵਾਰ ਦੀ ਸਹਿਮਤੀ ਨਾਲ ਕਰਵਾਈ ਗਈ ਸੀ ਉਸ ਤੋਂ ਬਾਅਦ ਇਹ ਵਿਆਹ ਦਾ ਜੋੜਾ ਆਪਣੇ ਸ਼ਹਿਰ ਤੋਂ ਦੂਰ ਕਿਧਰੇ ਰਹਿ ਰਿਹਾ ਸੀ ਉੱਥੇ ਹੀ ਬੀਤੇ ਦਿਨੀਂ ਜਿਥੇ ਲੜਕੇ ਵੱਲੋਂ ਆਪਣੇ ਘਰ ਵਾਪਸ ਆ ਕੇ ਦਾਦੇ ਵੱਲੋਂ ਘਰ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਅਤੇ ਉਹ ਆਪਣੀ ਭੈਣ ਨੂੰ ਬੱਸ ਸਟੈਂਡ ਤੇ ਛੱਡਣ ਪ੍ਰੋਗਰਾਮ ਤੋਂ ਬਾਅਦ ਮੋਟਰਸਾਈਕਲ ਤੇ ਗਿਆ ਸੀ। ਉੱਥੇ ਹੀ ਉਸ ਦੀ ਪਤਨੀ ਦੇ ਭਰਾ ਵੱਲੋਂ ਕੁਝ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਉਸ ਨੌਜਵਾਨ ਉਪਰ ਹਮਲਾ ਕੀਤਾ ਗਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਵੱਢ ਟੁੱਕ ਕੀਤੀ ਗਈ।
ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ।
ਤਾਜਾ ਜਾਣਕਾਰੀ