BREAKING NEWS
Search

ਔਰਤ ਵਲੋਂ ਇਕੋ ਛਾਤੀ ਨਾਲ ਜੁੜੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ, ਲੋਕਾਂ ਦੀ ਦੇਖਣ ਲਈ ਲੱਗੀ ਭੀੜ

ਆਈ ਤਾਜ਼ਾ ਵੱਡੀ ਖਬਰ ‘

ਦੁਨੀਆ ਵਿੱਚ ਮਾਂ ਇੱਕ ਅਜਿਹਾ ਰਿਸ਼ਤਾ ਬਣਾਇਆ ਗਿਆ ਹੈ ਜਿਥੇ ਇਸ ਰਿਸ਼ਤੇ ਨੂੰ ਸਭ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ। ਅਕਸਰ ਸੁਣਿਆ ਹੈ ਕਿ ਰੱਬ ਹਰ ਇੱਕ ਜਗ੍ਹਾ ਮੁਸ਼ਕਲ ਦੇ ਸਮੇਂ ਨਹੀਂ ਪਹੁੰਚ ਸਕਦਾ ਸੀ ਇਸ ਲਈ ਰੱਬ ਵੱਲੋਂ ਮਾਂ ਨੂੰ ਬਣਾਇਆ ਗਿਆ। ਸਭ ਰਿਸ਼ਤਿਆਂ ਤੋਂ ਉੱਪਰ ਮਾਂ ਦਾ ਇਹ ਰਿਸ਼ਤਾ ਜਿੱਥੇ ਇੱਕ ਆਪਣੀ ਇਕ ਵੱਖਰੀ ਜਗ੍ਹਾ ਰੱਖਦਾ ਹੈ। ਉੱਥੇ ਹੀ ਹਰ ਮਾਂ ਵੱਲੋਂ ਆਪਣੇ ਬੱਚਿਆਂ ਦੀ ਖਾਤਰ ਬਹੁਤ ਸਾਰੇ ਦੁੱਖ ਸਹਿ ਲਏ ਜਾਂਦੇ ਹਨ, ਮਾਵਾਂ ਵੱਲੋਂ ਜਿਥੇ ਆਪਣੇ ਬੱਚਿਆਂ ਦੀ ਸੁਰੱਖਿਆ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਹੈ ਉਥੇ ਹੀ ਆਪਣੇ ਬੱਚੇ ਨੂੰ ਦੁਨੀਆਂ ਵਿੱਚ ਲਿਆਉਣ ਵਾਸਤੇ ਮਾਵਾਂ ਨੂੰ ਕਈ ਤਰਾਂ ਦੇ ਦਰਦ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ।

ਪਰ ਬਹੁਤ ਸਾਰੇ ਬੱਚਿਆਂ ਦੇ ਜਨਮ ਨੂੰ ਲੈ ਕੇ ਕਈ ਅਜੀਬੋ-ਗਰੀਬ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ। ਜਿਸ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇਕ ਔਰਤ ਵੱਲੋਂ ਇਥੇ ਛਾਤੀ ਨਾਲ ਜੁੜੇ ਹੋਏ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ, ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਨਾਗੌਰ ਦੇ ਮੇੜਤਾ ਦੇ ਇਕ ਹਸਪਤਾਲ ਵਿਚ ਇਕ 23 ਸਾਲਾ ਦੀ ਔਰਤ ਵੱਲੋਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ ਜੋ ਛਾਤੀ ਤੋਂ ਜੁੜੇ ਹੋਏ ਹਨ।

ਦੱਸ ਦਈਏ ਕਿ ਜਿੱਥੇ ਬੱਚਿਆਂ ਨੂੰ ਸਫ਼ਲ ਅਪ੍ਰੇਸ਼ਨ ਦੇ ਜ਼ਰੀਏ ਇਸ ਦੁਨੀਆਂ ਵਿਚ ਲਿਆਂਦਾ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਵੱਖ ਕਰਨ ਵਾਸਤੇ ਜੋਧਪੁਰ ਏਮਜ਼ ਹਸਪਤਾਲ ਵਿੱਚ ਡਾਕਟਰ ਵੱਲੋਂ ਰੈਫ਼ਰ ਕੀਤਾ ਗਿਆ ਹੈ,ਤਾਂ ਜੋ ਬੱਚਿਆਂ ਨੂੰ ਵੱਖ ਕੀਤਾ ਜਾ ਸਕੇ, ਜਿਸ ਵਾਸਤੇ ਜੋਧਪੁਰ ਏਮਜ਼ ਦੇ ਡਾਕਟਰਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਉੱਥੇ ਕਿ ਇਨ੍ਹਾਂ ਬੱਚਿਆਂ ਦੀ ਜਾਣਕਾਰੀ ਮਿਲਣ ਤੇ ਹਸਪਤਾਲ ਵਿਚ ਇਨ੍ਹਾਂ ਬੱਚਿਆਂ ਨੂੰ ਦੇਖਣ ਵਾਸਤੇ ਲੋਕਾਂ ਦੀ ਭੀੜ ਵੀ ਲੱਗ ਗਈ। ਦੱਸਿਆ ਗਿਆ ਹੈ ਕਿ ਜਿੱਥੇ ਜਣੇਪੇ ਦੀਆਂ ਦਰਦਾਂ ਦੇ ਕਾਰਨ ਇਕ ਔਰਤ ਲਲਿਤਾ ਪਤਨੀ ਜਤਿੰਦਰ ਹਸਪਤਾਲ ਪਹੁੰਚੀ ਸੀ ਉੱਥੇ ਹੀ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਚੈਕਅੱਪ ਕੀਤਾ ਗਿਆ ਤਾਂ ਉਸਦੇ ਜੁੜਵਾਂ ਬੱਚੇ ਹੋਣ ਦੇ ਚਲਦਿਆਂ ਹੋਇਆਂ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਸਫ਼ਲਤਾਪੂਰਵਕ ਅਪ੍ਰੇਸ਼ਨ ਕੀਤਾ ਗਿਆ ਸੀ।



error: Content is protected !!