BREAKING NEWS
Search

ਪੰਜਾਬ: ਵਿਆਹ ਤੋਂ ਬਾਅਦ ਪੋਜ਼ ਦੇ ਰਹੀ ਕੁੜੀ ਨੂੰ ਅਚਾਨਕ ਹਥਿਆਰਬੰਦ ਬੰਦਿਆਂ ਨੇ ਚੁਕਿਆ, ਇਲਾਕੇ ਚ ਫੈਲੀ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਸਮਾਗਮ ਕੀਤੇ ਜਾ ਰਹੇ ਹਨ। ਪਰਿਵਾਰ ਵੱਲੋਂ ਜਿੱਥੇ ਖੁਸ਼ੀ ਖੁਸ਼ੀ ਘਰ ਵਿਚ ਵਿਆਹ ਵਰਗੇ ਖੁਸ਼ੀ ਦੇ ਸਮਾਗਮਾਂ ਨੂੰ ਲੈ ਕੇ ਕਈ ਤਰਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਵਿਆਹ ਦੇ ਸਮਾਗਮਾਂ ਵਿੱਚ ਅਚਾਨਕ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਸਾਰੇ ਵਿਆਹ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਪਰ ਅੱਜ ਕੱਲ ਵਿਆਹ ਸਮਾਗਮਾਂ ਦੇ ਵਿੱਚ ਜਿੱਥੇ ਹਥਿਆਰਾਂ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਹੀ ਪਰਿਵਾਰ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਵਿਆਹ ਦੇ ਪੋਜ ਦੇ ਰਹੀ ਕੁੜੀ ਨੂੰ ਅਚਾਨਕ ਹਥਿਆਰਬੰਦ ਬੰਦਿਆਂ ਵੱਲੋਂ ਚੁੱਕਿਆ ਗਿਆ ਹੈ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਦੇ ਅਧੀਨ ਆਉਣ ਵਾਲੇ ਪਿੰਡ ਰਸੂਲਪੁਰ ਨਹਿਰਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਆਹ ਵਾਲੀ ਲੜਕੀ ਨੂੰ ਵਿਆਹ ਦੇ ਸਮਾਗਮ ਵਿੱਚੋਂ ਹੀ ਕੁਝ ਹਥਿਆਰਬੰਦ ਲੋਕਾਂ ਅਤੇ ਔਰਤਾਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਵਿਆਹ ਵਾਲੀ ਲੜਕੀ ਦੀ ਮਾਂ ਉੱਪਰ ਵੀ ਫਾਇਰ ਕੀਤਾ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੀ ਮਾਂ ਅਮਰਜੀਤ ਕੌਰ ਪਤਨੀ ਸਰਬਜੀਤ ਸਿੰਘ ਨਿਵਾਸੀ ਪਿੰਡ ਸੰਘਾ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੀ ਕੁੜੀ ਜਸ਼ਨਪ੍ਰੀਤ ਕੌਰ ਦਾ ਵਿਆਹ ਕਰਨਵੀਰ ਸਿੰਘ ਨਾਲ ਕੀਤਾ ਜਾ ਰਿਹਾ ਸੀ। ਜਿਸ ਸਮੇਂ ਸ਼ਾਮ ਨੂੰ ਵਿਆਹ ਸਮਾਗਮ ਦੇ ਦੌਰਾਨ ਦੋਹਾਂ ਦੀ ਫੋਟੋਗ੍ਰਾਫੀ ਕੀਤੀ ਜਾ ਰਹੀ ਸੀ ਅਤੇ ਪੋਜ਼ ਬਣਾਏ ਜਾ ਰਹੇ ਸਨ।

ਉਥੇ ਹੀ ਕੁਝ ਲੋਕ ਜਿਨ੍ਹਾਂ ਵਿੱਚ ਚਾਰ ਪੰਜ ਵਿਅਕਤੀਆਂ ਅਤੇ 2 ਔਰਤਾਂ ਮੋਟਰਸਾਇਕਲਾਂ ਅਤੇ ਇਨੋਵਾ ਕਾਰਾਂ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਏ। ਜਿਹਨਾਂ ਦੀ ਪਹਿਚਾਣ ਰੋਹਿਤ, ਸਾਹਿਬ ਸਿੰਘ ਪੁੱਤਰ ਨੱਥਾ ਸਿੰਘ ਨਿਵਾਸੀ ਨਬੀਪੁਰ, ਅਰਸ਼ ਪੁੱਤਰ ਫਤਾ ਸਿੰਘ, ਪਲਵਿੰਦਰ ਸਿੰਘ ਉਰਫ਼ ਪਿੰਦਾ ਅਲੀਪੁਰ, ਗੋਲਡੀ, ਅਤੇ ਹੀਰਾ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ।



error: Content is protected !!