ਆਈ ਤਾਜ਼ਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ ਉਥੇ ਹੀ ਕਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਪਹਿਲੀਆਂ ਦੇ ਵਿੱਚ ਬਦਲਾਅ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਬਹੁਤ ਸਾਰੇ ਅਜਿਹੇ ਫ਼ੈਸਲੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਕੇਂਦਰ ਸਰਕਾਰ ਵਲੋਂ ਇਹਨਾਂ ਵਾਹਨਾਂ ਨੂੰ ਲੈ ਕੇ ਜਾਰੀ ਕਰਤੇ ਹੁਕਮ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸਖਤ ਆਦੇਸ਼ ਲਾਗੂ ਕੀਤੇ ਹਨ ਤੇ ਸਰਕਾਰ ਵੱਲੋਂ ਇਹ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਜਿਥੇ ਹੁਣ ਸਰਕਾਰੀ ਵਾਹਨਾਂ ਤੇ ਕੇਂਦਰ ਸਰਕਾਰ ਨਹੀਂ ਲਿਖਵਾਇਆ ਜਾ ਸਕੇਗਾ। ਹੁਣ ਕਿਉਂਕਿ ਬਹੁਤ ਸਾਰੇ ਸਰਕਾਰੀ ਵਿਭਾਗ ਵਿੱਚ ਕਰਮਚਾਰੀਆਂ ਵੱਲੋਂ ਆਪਣੇ ਵਾਹਨਾਂ ਜਾਂ ਸਰਕਾਰੀ ਵਾਹਨਾਂ ਦੇ ਉਪਰ ਕੇਂਦਰ ਸਰਕਾਰ ਲਿਖਵਾ ਲਿਆ ਜਾਂਦਾ ਹੈ ਜਿਸਦੇ ਚਲਦਿਆਂ ਹੋਇਆਂ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਗੱਡੀਆਂ ਨੂੰ ਪਹਿਲ ਦੇ ਆਧਾਰ ਤੇ ਰਸਤਾ ਦਿੱਤਾ ਜਾਂਦਾ ਹੈ।
ਇਸ ਵਾਸਤੇ ਹੀ ਹੁਣ ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਇਸ ਬਾਬਤ ਸਰਕਾਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿੱਥੇ ਹੁਣ ਲਾਗੂ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਸਰਕਾਰੀ ਵਾਹਨਾਂ ਤੇ ਕੋਈ ਵੀ ਸਰਕਾਰੀ ਵਿਭਾਗ ਦਾ ਮੁਲਾਜ਼ਮ ਆਪਣੇ ਕਿਸੇ ਵੀ ਵਾਹਨ ਫਿਰ ਭਾਵੇਂ ਉਹ ਸਰਕਾਰੀ ਹੋਵੇ ਜਾਂ ਉਸਦਾ ਆਪਣਾ ਉਸ ਵਾਹਨ ‘ਤੇ ਭਾਰਤ ਸਰਕਾਰ ਨਹੀਂ ਲਿਖਵਾ ਸਕੇਗਾ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਉਥੇ ਹੀ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵੀ ਅਜਿਹੀਆਂ ਗੱਡੀਆਂ ਨੂੰ ਆਮ ਗੱਡੀਆਂ ਦੀ ਤਰਾਂ ਹੀ ਲੱਗਣ ਦੀ ਇਜ਼ਾਜਤ ਹੋਵੇਗੀ। ਕਿਉਂਕਿ ਪਹਿਲਾਂ ਅਜਿਹੀਆਂ ਗੱਡੀਆਂ ਨੂੰ ਭੀੜ ਭਾੜ ਵਾਲੇ ਇਲਾਕਿਆਂ ਦੇ ਵਿਚ ਪਹਿਲ ਦੇ ਅਧਾਰ ਤੇ ਰਸਤਾ ਦੇ ਕੇ ਅੱਗੇ ਵਧਣ ਦਾ ਮੌਕਾ ਮਿਲ ਜਾਂਦਾ ਸੀ। ਕਿਉਂਕਿ ਪਹਿਲਾਂ ਬਹੁਤ ਸਾਰੇ ਵਾਹਨਾਂ ਦੇ ਉੱਪਰ ਭਾਰਤ ਸਰਕਾਰ ਲਿਖਿਆ ਦੇਖ ਕੇ ਲੋਕਾਂ ਵੱਲੋਂ ਰਸਤਾ ਦਿੱਤਾ ਜਾਂਦਾ ਸੀ।
ਤਾਜਾ ਜਾਣਕਾਰੀ