ਆਈ ਤਾਜ਼ਾ ਵੱਡੀ ਖਬਰ
ਆਪਸੀ ਦੁਸ਼ਮਣੀ ਦੇ ਚਲਦਿਆਂ ਹੋਇਆਂ ਜਿੱਥੇ ਆਪਣਿਆਂ ਵੱਲੋਂ ਹੀ ਅਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰਦੀਆਂ ਹਨ। ਜਿਥੇ ਆਪਸੀ ਰਿਸ਼ਤੇ ਹੀ ਤਾਰ-ਤਾਰ ਹੋ ਜਾਂਦੇ ਹਨ। ਜਿੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਵਾਪਰਦੀਆਂ ਹਨ ਉਥੇ ਹੀ ਕੁਝ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਲੋਕਾਂ ਵੱਲੋਂ ਆਪਣਿਆਂ ਹੀ ਭੈਣ ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੁੱਸੇ ਵਿੱਚ ਆ ਕੇ ਅਜਿਹੇ ਲੋਕਾਂ ਵੱਲੋਂ ਕੁੱਝ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਹੁਣ ਭਰਾ ਦੀ ਘਰਵਾਲੀ ਤੇ ਮਾੜੀ ਨਜ਼ਰ ਰੱਖਣ ਤੇ ਭਰਾ ਵੱਲੋਂ ਰੋਕੇ ਜਾਣ ਤੇ ਦਿਲ ਚ ਖੁੰਦਕ ਲੈ ਕੇ ਆਏ ਹੋਸ਼ ਉਡਾਉਣ ਵਾਲਾ ਕਾਂਡ ਕੀਤਾ ਗਿਆ ਹੈ ਜਿਸ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਬੀ ਦੇ ਅਧੀਨ ਆਉਣ ਵਾਲੇ ਪਿੰਡ ਸਿੱਖਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇਸ ਪਿੰਡ ਦੇ ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ, ਸਿੱਖਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ ਉਥੇ ਹੀ ਰਿਸ਼ਤੇ ਵਿੱਚ ਲੱਗਦਾ ਉਹਨਾਂ ਦਾ ਇੱਕ ਭਤੀਜਾ ਸਤਵਿੰਦਰ ਸਿੰਘ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਹੋਇਆਂ ਉਹਨਾਂ ਦੇ ਘਰ ਵਿਚ ਆਉਂਦਾ ਰਹਿੰਦਾ ਸੀ ਅਤੇ ਉਸਦੀ ਨੂੰਹ ਤੇ ਮਾੜੀ ਨਜ਼ਰ ਰੱਖਦਾ ਸੀ।
ਜਿਸ ਕਾਰਨ ਸੰਦੀਪ ਸਿੰਘ ਵੱਲੋਂ ਆਪਣੇ ਰਿਸ਼ਤੇ ਵਿਚ ਲਗਦੇ ਭਰਾ ਸਤਵਿੰਦਰ ਸਿੰਘ ਨੂੰ ਸਮਝਾਇਆ ਗਿਆ ਸੀ ਅਤੇ ਇਹ ਗੱਲ ਪੰਚਾਇਤ ਦੇ ਵਿਚ ਬੈਠ ਕੇ ਵੀ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਜਿੱਥੇ ਜ਼ੁਬਾਨੀ ਸਮਝੌਤਾ ਹੋਇਆ ਉੱਥੇ ਹੀ ਇਹ ਗੱਲ ਸਤਵਿੰਦਰ ਸਿੰਘ ਦੇ ਦਿਲ ਵਿੱਚ ਰੜਕ ਰਹੀ ਸੀ ਜਿਸਦੇ ਚਲਦੇ ਹੋਏ ਬੀਤੇ ਦਿਨੀ ਉਸ ਵੱਲੋਂ ਸੰਦੀਪ ਸਿੰਘ ਨੂੰ ਆਪਣੇ ਨਾਲ ਕਾਰ ਵਿਚ ਬੈਠ ਕੇ ਲਿਜਾਇਆ ਗਿਆ ਜਿਸ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਬਾਦ ਵਿੱਚ ਲੱਗੀ।
ਸੰਦੀਪ ਸਿੰਘ ਦੇ ਘਰ ਨਾ ਵਾਪਸ ਪਰਤਣ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਲਾਸ਼ ਰਾਜਸਥਾਨ ਫੀਡਰ ਵਿੱਚੋਂ ਬਰਾਮਦ ਹੋਈ ਹੈ। ਪੁਲੀਸ ਵੱਲੋਂ ਜਿੱਥੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਉਥੇ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਪੰਜਾਬ: ਭਰਾ ਰੱਖਦਾ ਸੀ ਘਰਵਾਲੀ ਤੇ ਮਾੜੀ ਨਜ਼ਰ ਰੋਕਣ ਤੇ ਦਿਲ ਚ ਖੁੰਦਕ ਰੱਖ ਕਰਤਾ ਹੋਸ਼ ਉਡਾਉਣ ਵਾਲਾ ਕਾਂਡ
ਤਾਜਾ ਜਾਣਕਾਰੀ