ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਸਖਤ ਮਿਹਨਤ ਕਰਨ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋ ਗਲਤ ਰਸਤੇ ਨੂੰ ਵੀ ਅਪਣਾ ਲਿਆ ਜਾਂਦਾ ਹੈ ਜਿਸਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ। ਇਸ ਚੱਕਰ ਵਿੱਚ ਬਹੁਤ ਸਾਰੇ ਗ਼ੈਰ-ਸਮਾਜਿਕ ਲੋਕਾਂ ਵੱਲੋਂ ਕਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਕਰ ਦਿੰਦੀਆਂ ਹਨ।
ਜਿੱਥੇ ਲੋਕਾਂ ਵੱਲੋਂ ਅਜਿਹੇ ਰਸਤੇ ਅਪਣਾਏ ਜਾਂਦੇ ਹਨ। ਹੁਣ ਘਰ ਵਿਚ ਟੂਟੀ ਵਿੱਚੋਂ ਨਿਕਲ ਰਹੀ ਸ਼ਰਾਬ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ ਜਿੱਥੇ ਅਜਿਹਾ ਜੁਗਾੜ ਬਣਾਇਆ ਗਿਆ ਹੈ ਜਿਥੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਹਨ। ਜਿਸ ਦੀ ਤਾਜ਼ਾ ਖਬਰ ਸਾਹਮਣੇ ਆਈ ਹੈ। ਸਪਸ਼ਟ ਕਰ ਲਏ ਸਨ ਇਹ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਜਿਲਾ ਰਾਏਗੜ੍ਹ ਦੇ ਘਰ ਦੀਆਂ ਚੌਂਕੀਆਂ ਖੇਤਰ ਦੇ ਵਿੱਚ ਪਿੰਡ ਅੰਜੋਲੀਪਲੀ ਵਿਚ ਇਕ ਵਿਅਕਤੀ ਵੱਲੋਂ ਘਰ ਵਿੱਚ ਹੀ ਸ਼ਰਾਬ ਵੇਚਣ ਵਾਸਤੇ ਅਜਿਹਾ ਤਰੀਕਾ ਅਪਣਾਇਆ ਗਿਆ ਜਿਸ ਨੂੰ ਸੁਣ ਕੇ ਹੁਣ ਸਭ ਲੋਕ ਹੈਰਾਨ ਹਨ।
ਪੁਲਿਸ ਵੱਲੋਂ ਵੀ ਜਿੱਥੇ ਛਾਪੇਮਾਰੀ ਕਰਕੇ ਇਸ ਘਟਨਾ ਨੂੰ ਦੇਖਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਉਸ ਘਰ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਸ਼ਰਾਬ ਜਿਥੇ ਇਕ ਟੈਂਕੀ ਵਿੱਚ ਲੁਕੋ ਕੇ ਰੱਖੀ ਹੋਈ ਸੀ ਅਤੇ ਛੱਤ ਤੋਂ ਇਸ ਟੈਂਕੀ ਵਿੱਚ ਭਰੀ ਹੋਈ ਸ਼ਰਾਬ ਟੂਟੀ ਦੇ ਜ਼ਰੀਏ ਇੱਕ ਕਮਰੇ ਅੰਦਰ ਆਉਂਦੀ ਸੀ। ਜਿੱਥੇ ਐਲੂਮੀਨੀਅਮ ਦੇ ਗੇਟ ਦੀ ਮਦਦ ਨਾਲ ਪਾਈਪ ਨੂੰ ਲੁਕੋ ਕੇ ਵਿਛਾਇਆ ਹੋਇਆ ਸੀ।
ਜਦੋਂ ਵੀ ਕੋਈ ਇਸ ਦੋਸ਼ੀ ਮਨੋਜ ਜੋਲੇ ਚਾਲੀ ਸਾਲਾ ਦੇ ਘਰ ਤੋਂ ਕੋਈ ਵੀ ਸ਼ਰਾਬ ਲੈਣ ਆਉਂਦਾ ਸੀ ਤਾਂ ਉਹ ਉਸ ਗਾਹਕ ਨੂੰ ਸ਼ਰਾਬ ਟੂਟੀ ਵਿੱਚੋਂ ਕੱਢ ਕੇ ਦਿੰਦਾ ਸੀ। ਟੈਂਕੀ ਵਿਚੋਂ 30 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਉਸ ਵਿਅਕਤੀ ਵੱਲੋਂ ਜਿਥੇ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਸੀ ਉੱਥੇ ਹੀ ਪੂਰੀ ਤਰਾ ਬਰੀਕੀ ਨਾਲ ਜਾਂਚ ਕਰਨ ਤੇ ਇਹ ਮਾਮਲਾ ਸਾਹਮਣੇ ਆਇਆ ਹੈ।
ਤਾਜਾ ਜਾਣਕਾਰੀ