ਆਈ ਤਾਜ਼ਾ ਵੱਡੀ ਖਬਰ
ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਜਿੱਥੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰੇ ਹਨ ਜਿਸ ਨਾਲ ਕਈ ਜਗ੍ਹਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਿੱਥੇ ਪਹਿਲਾਂ ਹੀ ਮੌਸਮ ਬਾਰੇ ਜਾਣਕਾਰੀ ਜਾਰੀ ਕਰ ਦਿੱਤੀ ਜਾਂਦੀ ਹੈ। ਉੱਥੇ ਹੀ ਲੋਕਾਂ ਵੱਲੋਂ ਉਸ ਦੇ ਅਨੁਸਾਰ ਕੰਮ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਅਚਾਨਕ ਹੀ ਹੋਣ ਵਾਲੀ ਬਰਸਾਤ, ਤੂਫ਼ਾਨ ,ਹੜ੍ਹ ਆਦਿ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਕਾਰਨ ਕਈ ਲੋਕਾਂ ਨੂੰ ਭਾਰੀ ਪਰੇਸ਼ਾਨੀ ਆ ਰਹੀ ਹੈ।
ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਇਥੇ ਚੱਲ ਰਹੇ ਸੰਸਕਾਰ ਦੇ ਦੌਰਾਨ ਅਚਾਨਕ ਅਣਹੋਣੀ ਵਾਪਰੀ ਹੈ ਜਿਥੇ ਹਫੜਾ ਦਫੜੀ ਮਚ ਗਈ ਹੈ ਅਤੇ ਬਜ਼ੁਰਗ ਦੀ ਲਾਸ਼ ਰੁੜ੍ਹ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬਜੁਰਗ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਉਸ ਸਮੇਂ ਅਚਾਨਕ ਹੀ ਹੜ੍ਹ ਆਉਣ ਕਾਰਨ ਮ੍ਰਿਤਕ ਵਿਅਕਤੀ ਦੀ ਲਾਸ਼ ਰੁੜ੍ਹ ਗਈ।
ਜਿੱਥੇ ਪਰਿਵਾਰ ਵੱਲੋਂ 80 ਸਾਲਾਂ ਬਜ਼ੁਰਗ ਦਾ ਅੰਤਿਮ ਸੰਸਕਾਰ ਡੀਜੇ ਦੇ ਨਾਲ ਕੀਤਾ ਜਾ ਰਿਹਾ ਸੀ। ਉਥੇ ਹੀ ਜਦੋਂ ਮ੍ਰਿਤਕ ਦੀ ਲਾਸ਼ ਨੂੰ ਚਿਖਾ ਤੇ ਰੱਖਿਆ ਗਿਆ ਤਾਂ ਅਚਾਨਕ ਹੀ ਉਸ ਸਮੇਂ ਨਦੀ ਵਿੱਚ ਹੜ੍ਹ ਆ ਗਿਆ। ਜਿਸ ਕਾਰਨ ਲਾਸ਼ ਵੀ ਰੁੜ ਗਈ ਅਤੇ 10 ਲੋਕ ਹੋਰ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਗਏ ਜਿਨ੍ਹਾਂ ਨੂੰ ਗੋਤਾਖੋਰਾਂ ਵੱਲੋਂ ਨਦੀ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਸ ਘਟਨਾ ਦੌਰਾਨ ਜਿੱਥੇ ਕਈ ਲੋਕ ਪਾਣੀ ਵਿੱਚ ਫਸੇ ਹਨ ਉਥੇ ਹੀ ਅੰਤਿਮ ਸੰਸਕਾਰ ਮੌਕੇ ਲਿਆਂਦਾ ਗਿਆ ਡੀਜੇ ਵੀ ਪਾਣੀ ਵਿੱਚ ਰੁੜ ਗਿਆ। ਜਿੱਥੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਉਥੇ ਹੀ ਲਾਸ਼ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲਿਆ ਹੈ। ਇਸ ਅਜੀਬੋ-ਗਰੀਬ ਘਟਨਾ ਦੇ ਕਾਰਨ ਸਾਰੇ ਲੋਕ ਹੈਰਾਨ ਹਨ।
ਤਾਜਾ ਜਾਣਕਾਰੀ