BREAKING NEWS
Search

ਇਸ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਹੋਈ ਭਰ ਜਵਾਨੀ ਚ ਮੌਤ – ਸਲਮਾਨ ਖ਼ਾਨ ਨੇ ਦਿੱਤੀ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਦਾਕਾਰਾਂ ਦੇ ਵੱਲੋਂ ਆਪਣੀ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਜਾਂਦਾ ਹੈ । ਜਦੋਂ ਅਦਾਕਾਰ ਵੱਖੋ ਵੱਖਰੇ ਸਟਾਈਲ ਅਪਨਾਉਂਦੇ ਹਨ ਤੇ ਆਮ ਲੋਕ ਵੀ ਉਨ੍ਹਾਂ ਦਾ ਸਟਾਈਲ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ । ਇਸੇ ਦੇ ਚੱਲਦੇ ਮਸ਼ਹੂਰ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦਾ ਡੁਪਲੀਕੇਟ ਦਿਖਣ ਵਾਲੇ ਬਾਡੀ ਡਬਲ ਸਾਗਰ ਪਾਂਡੇ ਦੇ ਨਾਲ ਸੰਬੰਧਤ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਦਰਅਸਲ ਸਲਮਾਨ ਖ਼ਾਨ ਦੇ ਹਮਸ਼ਕਲ ਅਤੇ ਬਾਡੀ ਡਬਲ ਸਾਗਰ ਸਲਮਾਨ ਪਾਂਡੇ ਦਾ ਦੇਹਾਂਤ ਹੋ ਚੁੱਕਿਆ ਹੈ ।

ਜਿਸ ਦੀ ਜਾਣਕਾਰੀ ਖੁਦ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਦਿੱਤੀ ਗਈ ਹੈ । ਉੱਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ ਰਾਜੂ ਸ੍ਰੀਵਾਸਤਵ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜਿੰਮ ਵਿੱਚ ਵਾਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ , ਦਿਲ ਦਾ ਦੌਰਾ ਪੈਣ ਦੇ ਕਾਰਨ ਮੌਕੇ ਤੇ ਮੌਤ ਹੋਵੇਗੀ । ਸਲਮਾਨ ਖ਼ਾਨ ਵੱਲੋਂ ਵੀ ਇਸ ਦਰਦਨਾਕ ਘਟਨਾ ਤੇ ਇਕ ਪੋਸਟ ਸਾਂਝੀ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸਾਗਰ ਪਾਂਡੇ ਸੋਸ਼ਲ ਮੀਡੀਆ ਤੇ ਕਾਫ਼ੀ ਮਜ਼ਬੂਤ ਸ਼ਖ਼ਸੀਅਤ ਰਹੇ ਹਨ ।

ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰਸਕ ਹਨ ਤੇ ਉਹ ਸਲਮਾਨ ਖ਼ਾਨ ਦੀ ਕਾਰਬਨ ਕਾਪੀ ਵਜੋਂ ਮਸ਼ਹੂਰ ਸਨ । ਇੰਸਟਾਗ੍ਰਾਮ ਤੇ ਸਾਗਰ ਦੀ ਤਸਵੀਰ ਸ਼ੇਅਰ ਕਰਦਿਆਂ ਸਲਮਾਨ ਖ਼ਾਨ ਵਲੋਂ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ , ਉੱਥੇ ਹੀ ਉਨ੍ਹਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਤਸਵੀਰ ਵਿੱਚ ਬੇਹੱਦ ਦੁਖਦਾਈ ਲਾਈਨਾਂ ਲਿਖੀਆਂ ਗਈਆਂ । ਉਨ੍ਹਾਂ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਝੀ ਕਰਦਿਆਂ ਲਿਖਿਆ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡਾ। ਤੁਸੀਂ ਮੇਰੇ ਨਾਲ ਰਹੇ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਸਾਗਰ ਤੁਹਾਡਾ ਸ਼ੁਕਰੀਆ।

ਸੰਗੀਤਾ ਬਿਜਲਾਨੀ ਨੇ ਵੀ ਅਦਾਕਾਰ ਦੀ ਪੋਸਟ ‘ਤੇ ਦੁੱਖ ਪ੍ਰਗਟਾਇਆ। ਸਲਮਾਨ ਖ਼ਾਨ ਦੇ ਵੱਲੋਂ ਇਸ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਪੋਸਟ ਹੇਠਾਂ ਕੁਮੈਂਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।



error: Content is protected !!