BREAKING NEWS
Search

ਪੰਜਾਬ: ਵਿਆਹ ਲਈ ਕੁੜੀ ਦੇਖਣ ਆਇਆਂ ਨਾਲ ਹੋ ਗਈ ਜੱਗੋਂ ਤੇਰਵੀ, ਹੋ ਗਿਆ ਅਜਿਹਾ ਕਾਂਡ- ਰਹਿ ਗਏ ਸਾਰੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਜਿਥੇ ਲੋਕਾਂ ਨੂੰ ਲੁੱਟ ਖੋਹ ਕਰਨ ਦੇ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਬੇਰੁਜਗਾਰੀ ਦੇ ਚਲਦੇ ਹੋਏ ਨਸ਼ਿਆਂ ਦੀ ਦਲ-ਦਲ ਵਿਚ ਫਸਣ ਕਾਰਨ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨੀਂ ਲਗਾਤਾਰ ਅਜਿਹੀਆਂ ਘਟਨਾਵਾਂ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਉਥੇ ਹੀ ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋਇਆ ਹੈ। ਹੁਣ ਲਗਾਤਾਰ ਅਜਿਹੀਆਂ ਘਟਨਾਵਾਂ ਜਿਥੇ ਵਾਪਰ ਰਹੀਆਂ ਹਨ ਉੱਥੇ ਹੀ ਕਈ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਪੁਲਸ ਪ੍ਰਸ਼ਾਸਨ ਵੱਲੋਂ ਜਿਥੇ ਅਜਿਹੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਅਜਿਹੇ ਲੋਕਾਂ ਵੱਲੋਂ ਕੋਈ ਨਾ ਕੋਈ ਰਸਤਾ ਅਪਣਾ ਲਿਆ ਜਾਂਦਾ ਹੈ। ਹੁਣ ਪੰਜਾਬ ਵਿੱਚ ਵਿਆਹ ਲਈ ਕੁੜੀ ਦੇਖਣ ਆਇਆਂ ਨਾਲ਼ ਜੱਗੋਂ ਤੇਰਵੀਂ ਗਈ ਹੈ ਜਿੱਥੇ ਇਸ ਨੂੰ ਸੁਣ ਕੇ ਹਰ ਕੋਈ ਇਨਸਾਨ ਹੈਰਾਨ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।

ਜਿਥੇ ਇਕ ਪਰਿਵਾਰ ਵੱਲੋਂ ਰਿਸ਼ਤਾ ਕਰਾਉਣ ਦੇ ਬਹਾਨੇ ਲੜਕੀ ਪਰਿਵਾਰ ਨੂੰ ਲੁੱਟਣ ਦੀ ਨੀਅਤ ਨਾਲ ਜਹਿਰੀਲਾ ਪ੍ਰਸ਼ਾਦ ਖਲਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸਾਲਿਕ ਰਾਮ ਨੇ ਦਸਿਆ ਹੈ ਕਿ ਉਨ੍ਹਾਂ ਦੇ ਸਾਲੇ ਅਨਿਲ ਕੁਮਾਰ ਦੇ ਸਾਲੇ ਦੀ ਅੱਗੇ ਸਾਲੀ ਦਾ ਰਿਸ਼ਤਾ ਕਰਨ ਵਾਸਤੇ 2 ਲੋਕ ਉਨ੍ਹਾਂ ਦੇ ਘਰ ਆਏ ਸਨ। ਜੋ ਕਿ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ। ਜਿੱਥੇ ਹੁਣ ਉਕਤ ਵਿਅਕਤੀ ਦੋਨੋਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਆਏ ਸਨ ਅਤੇ ਪੂਜਾ ਕਰਵਾਉਣ ਦਾ ਬਹਾਨਾ ਦੱਸ ਕੇ ਉਨ੍ਹਾਂ ਨੂੰ ਜ਼ਹਿਰੀਲਾ ਪ੍ਰਸ਼ਾਦ ਖ਼ਲਾ ਦਿਤਾ ਗਿਆ ।

ਜਿਸ ਨੂੰ ਖਾਣ ਨਾਲ ਦੋ ਜਾਣੇ ਗੰਭੀਰ ਰੂਪ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਉੱਥੇ ਹੀ ਇਸ ਘਟਨਾ ਦਾ ਖੁਲਾਸਾ ਹੋਣ ਤੇ ਘਰੋਂ ਫ਼ਰਾਰ ਹੋ ਗਏ, ਜੋ ਕਿ ਚੋਰੀ ਦੀ ਨੀਅਤ ਨਾਲ ਆਏ ਸਨ। ਪੁਲਿਸ ਵੱਲੋਂ ਉਨ੍ਹਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!