ਆਈ ਤਾਜ਼ਾ ਵੱਡੀ ਖਬਰ
ਅੱਜਕਲ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਕਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਇਨ੍ਹਾਂ ਰਿਸ਼ਤਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਆਪ ਨੂੰ ਸਭ ਪਾਸੇ ਤੋਂ ਘਿਰੇ ਹੋਏ ਮਹਿਸੂਸ ਕਰਦੇ ਹੋਏ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਾਂਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਉੱਥੇ ਹੀ ਕਈ ਅਜਿਹੇ ਰਿਸ਼ਤੇ ਵੀ ਹੁੰਦੇ ਹਨ ਜਿੱਥੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕਈ ਤਰਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਇਹ ਵਿਵਾਦ ਇਸ ਕਦਰ ਵਧ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਖਤਮ ਕਰ ਲੈਂਦੇ ਹਨ। ਹੁਣ ਇਥੇ ਪ੍ਰੇਮੀਕਾ ਨੇ ਝਗੜੇ ਤੋਂ ਬਾਅਦ ਮੁੰਡੇ ਦੇ ਥੱਪੜ ਮਾਰਿਆ ਹੈ, ਜਿੱਥੇ ਮੁੰਡੇ ਵਲੋ ਇਹ ਨਾ ਸਹਾਰਦੇ ਹੋਏ ਮੁੰਡੇ ਵੱਲੋਂ ਇਹ ਖੋਫਨਾਕ ਕਦਮ ਚੁੱਕਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਛੀਵਾੜਾ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਰਾਣਵਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਪਿੰਡ ਦੀ ਹੀ ਇੱਕ ਔਰਤ ਰਾਜਵਿੰਦਰ ਕੌਰ ਨਾਲ ਨਜਾਇਜ਼ ਸੰਬੰਧ ਸਨ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ 30 ਸਾਲਾ ਗੁਰਦੀਪ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਦੁਬਈ ਵਿਖੇ ਕੰਮ ਕਰਦਾ ਸੀ ਜੋ ਢਾਈ ਸਾਲ ਪਹਿਲਾਂ ਹੀ ਪੰਜਾਬ ਵਾਪਸ ਆਇਆ ਸੀ। ਉਸ ਸਮੇਂ ਉਸ ਵੱਲੋਂ ਰਾਜਵਿੰਦਰ ਕੌਰ ਨੂੰ ਆਪਣੀ ਕਮਾਈ ਦੇ ਪੈਸੇ ਭੇਜੇ ਜਾਂਦੇ ਸਨ। ਹੁਣ ਜਦੋਂ ਉਸ ਵੱਲੋਂ ਆਪਣੇ ਪੈਸੇ 1.20 ਲੱਖ ਵਾਪਸ ਮੰਗੇ ਗਏ ਤਾਂ ਉਸ ਔਰਤ ਵੱਲੋਂ ਉਹ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਉਸ ਨਾਲ ਲੜਾਈ ਝਗੜਾ ਕੀਤਾ।
ਔਰਤ ਵੱਲੋਂ ਬੀਤੇ ਕੱਲ ਜਿਥੇ 8 ਵਜੇ ਦੇ ਕਰੀਬ ਉਹਨਾਂ ਦੇ ਘਰ ਆ ਕੇ ਗਾਲੀ-ਗਲੋਚ ਕੀਤਾ ਅਤੇ ਉਸਦੇ ਮੂੰਹ ਤੇ ਚਪੇੜਾਂ ਮਾਰੀਆਂ। ਜਿਸ ਕਾਰਨ ਉਨ੍ਹਾਂ ਦੇ ਬੇਟੇ ਵੱਲੋਂ ਆਪਣੀ ਬੇਹੱਦ ਬੇਇਜਤੀ ਨੂੰ ਮਹਿਸੂਸ ਕੀਤਾ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਜ਼ਹਿਰੀਲੀ ਦਵਾਈ ਸ਼ਾਮ ਦੇ ਸਮੇਂ ਪੀ ਲਈ ਗਈ ਅਤੇ ਉਲਟੀਆਂ ਦੇ ਦੌਰਾਨ ਉਸਨੂੰ ਤੁਰੰਤ ਹੀ ਸੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਹੈ ਉਥੇ ਹੀ ਦੋਸ਼ੀ ਰਾਜਵਿੰਦਰ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ: ਪ੍ਰੇਮਿਕਾ ਨੇ ਝਗੜੇ ਚ ਮਾਰਿਆ ਮੁੰਡੇ ਦੇ ਥੱਪੜ, ਬੇਇਜਤੀ ਨਾ ਸਹਾਰਦੇ ਮੁੰਡੇ ਨੇ ਚੁੱਕ ਲਿਆ ਖੌਫਨਾਕ ਕਦਮ
ਤਾਜਾ ਜਾਣਕਾਰੀ