ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਦੇ ਵਿੱਚ ਜਿੱਥੇ ਬਹੁਤ ਸਾਰੇ ਰਿਸ਼ਤਿਆਂ ਵਿੱਚ ਤਰੇੜਾਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉਥੇ ਹੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਆਪਣੇ ਅਜਿਹੇ ਰਿਸ਼ਤਿਆਂ ਨੂੰ ਆਪਣੇ ਹੀ ਹੱਥੀਂ ਤਾਰ-ਤਾਰ ਕਰ ਲਿਆ ਜਾਂਦਾ ਹੈ। ਜੋ ਰਿਸ਼ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੇ ਹਨ। ਬਹੁਤ ਸਾਰੇ ਬੱਚਿਆਂ ਵੱਲੋਂ ਜਿੱਥੇ ਅੱਜ ਵੀ ਆਪਣੇ ਮਾਪਿਆਂ ਦੀ ਸਲਾਹ ਦੇ ਅਨੁਸਾਰ ਹੀ ਵਿਆਹ ਸ਼ਾਦੀ ਕਰਵਾਇਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਰ ਸਮੇਂ ਦੀ ਤਬਦੀਲੀ ਦੇ ਅਨੁਸਾਰ ਜਿਥੇ ਪੱਛਮੀ ਸੱਭਿਅਤਾ ਪੰਜਾਬ ਦੇ ਨੌਜਵਾਨਾਂ ਉੱਪਰ ਵੀ ਹਾਵੀ ਹੁੰਦੀ ਦਿਖਾਈ ਦੇ ਰਹੀ ਹੈ।
ਉੱਥੇ ਹੀ ਬਹੁਤ ਸਾਰੇ ਨੌਜਵਾਨ ਲਿਵਿੰਗ ਰਿਲੇਸ਼ਨ ਸ਼ਿਪ ਵਿੱਚ ਰਹਿਣਾ ਸ਼ੁਰੂ ਕਰ ਰਹੇ ਹਨ। ਪਰ ਕਈ ਵਾਰ ਅਜਿਹੇ ਰਿਸ਼ਤਿਆਂ ਦਾ ਅੰਤ ਵੀ ਬਹੁਤ ਬੁਰਾ ਹੁੰਦਾ ਦਿਖਾਈ ਦਿੰਦਾ ਹੈ। ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ। ਹੁਣ ਇੱਥੇ ਜਨਮ ਦਿਨ ਵਾਲੇ ਦਿਨ ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਜਿਸ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਥੇ ਇਕ ਗੈਸਟ ਹਾਊਸ ਦੇ ਵਿੱਚ ਪੁਲਸ ਮੁਲਾਜਮ ਸੁੱਖਵਿੰਦਰ ਸਿੰਘ ਆਪਣੀ ਪ੍ਰੇਮਿਕਾ ਮਨਦੀਪ ਕੌਰ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿ ਰਿਹਾ ਸੀ। ਉਥੇ ਹੀ ਬੀਤੀ ਰਾਤ ਜਿਥੇ ਉਸ ਦੀ ਪ੍ਰੇਮਿਕਾ ਦਾ ਜਨਮ ਦਿਨ ਸੀ ਅਤੇ ਮੋਬਾਇਲ ਫੋਨ ਨੂੰ ਲੈ ਕੇ ਦੋਹਾਂ ਦੇ ਵਿਚਕਾਰ ਝਗੜਾ ਹੋ ਗਿਆ। ਉਥੇ ਹੀ ਮੋਬਾਇਲ ਗਿਫਟ ਨੂੰ ਲੈ ਕੇ ਹੋਇਆ ਇਹ ਝਗੜਾ ਇਸ ਕਦਰ ਵਧ ਗਿਆ ਕਿ ਸੁਖਵਿੰਦਰ ਸਿੰਘ ਵੱਲੋ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਇਲਾਕੇ ਵਿੱਚ ਭੜਥੂ ਪੈ ਗਿਆ ਉਥੇ ਹੀ ਇਸ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ। ਜਿੱਥੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਤਾਜਾ ਜਾਣਕਾਰੀ