ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ । ਉਸ ਦੇ ਚਰਚੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੇ ਹਨ । ਕਿਸੇ ਦਾ ਬਿਲ ਜ਼ੀਰੋ ਆਇਆ ਹੈ ਤੇ ਕਿਸੇ ਦਾ ਬਿੱਲ ਹਜ਼ਾਰਾਂ ਰੁਪਿਆ ‘ਚ ਆ ਰਿਹਾ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਵੀ ਵੱਖ ਵੱਖ ਪ੍ਰਕਾਰ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ । ਪਰ ਦੂਜੇ ਪਾਸੇ ਕਈ ਪਿੰਡਾਂ ਵਿੱਚ ਲੱਗ ਰਹੇ ਬਿਜਲੀ ਦੇ ਕੱਟ ਲੋਕਾਂ ਲਈ ਇੱਕ ਵੱਡੀ ਵਿਪਤਾ ਬਣਦੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਵਿੱਚ ਬਿਜਲੀ ਬੰਦ ਰਹਿਣ ਸਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਮਲੋਹ ਦੇ ਵਧੀਕ ਨਿਗਰਾਨ ਇੰਜੀਨੀਅਰ ਸੁਮੇਰ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ 30 ਸਤੰਬਰ ਨੂੰ 220 ਕੇਵੀ ਅਮਲੋਹ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਇਸ ਗਰਿੱਡ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇਵੀ ਲਾਈਨਾਂ ਅਤੇ 66 ਕੇਵੀ ਇੰਡਸਟ੍ਰੀਅਲ ਲਾਈਨਾਂ, 66 ਕੇਵੀ ਮਾਧਵ ਲਾਈਨ, 66 ਕੇਵੀ ਵਿਮਲ/ਆਰਪੀ ਲਾਈਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬੰਦ ਰਹਿਗੀਆਂ। ਸੋ ਇਸ ਇਲਾਕੇ ਦੇ ਲੋਕਾਂ ਲਈ ਇਹ ਇਕ ਖਾਸ ਜਾਣਕਾਰੀ ਹੈ ਕਿ ਤੀਹ ਸਤੰਬਰ ਨੂੰ ਪੂਰੇ ਚਾਰ ਘੰਟਿਆਂ ਲਈ ਬਿਜਲੀ ਬੰਦ ਰਹੇਗੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਇਸ ਤੋਂ ਇਲਾਵਾ ਅਮਲੋਹ ਦੇ ਕਈ ਹੋਰ ਥਾਵਾਂ ਦੀ ਵੀ ਬਿਜਲੀ ਬੰਦ ਰਹੇਗੀ ਉਸ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ 220 ਕੇਵੀ ਅਮਲੋਹ ਤੋਂ ਚੱਲਣ ਵਾਲੇ ਸਾਰੇ ਗਰਿੱਡ 66 ਕੇਵੀ ਭਾਦਸੋਂ, 66 ਕੇਵੀ ਮੱਲੇਵਾਲ, 66 ਕੇਵੀ ਅਗੌਲ, 66 ਕੇਵੀ ਸ਼ਮਸਪੁਰ, 66 ਕੇਵੀ ਤੰਦਾ ਬੱਧਾ, 66 ਕੇਵੀ ਰਾਈਏਵਾਲ ਅਤੇ ਇਨ੍ਹਾਂ 66 ਕੇਵੀ ਗਰਿੱਡਾਂ ਤੋਂ ਚੱਲਣ ਵਾਲੇ ਸਾਰੇ 11 ਕੇਵੀ ਫੀਡਰਾਂ ਦੀ ਸਪਲਾਈ ਵੀ ਇਸ ਸਮੇਂ ਦੌਰਾਨ ਬੰਦ ਰਹੇਗੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਬਿਜਲੀ ਬੰਦ ਰਹਿਣ ਦਾ ਕਾਰਨ ਹੈ ਮੁਰੰਮਤ ਮੁਰੰਮਤ ਵਜ੍ਹਾ ਦੇ ਕਾਰਨ ਹੀ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਚਾਰ ਘੰਟਿਆਂ ਲਈ ਠੱਪ ਰਹੇਗੀ । ਜਿਸ ਦੇ ਚੱਲਦੇ ਆਮ ਲੋਕਾਂ ਨੂੰ ਇਨ੍ਹਾਂ ਚਾਰ ਘੰਟਿਆਂ ਦੇ ਵਿੱਚ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਤਾਜਾ ਜਾਣਕਾਰੀ