ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ । ਜਿਸ ਦੇ ਚੱਲਦੇ ਲੋਕ ਤਿਉਹਾਰਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਪਰ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਇਕ ਅਜਿਹਾ ਤੋਹਫਾ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੁਣ ਮੁਲਾਜ਼ਮਾਂ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦਰਅਸਲ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਤੇ ਚਾਰ ਫੀਸਦੀ ਵਾਧੇ ਤੇ ਮੋਹਰ ਲਾ ਦਿੱਤੀ ਹੈ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ ਚ ਵੀ ਜ਼ੋਰਦਾਰ ਵਾਧਾ ਵੇਖਣ ਨੂੰ ਮਿਲੇਗਾ ।
ਯੂਨੀਅਨ ਕੈਬਨਿਟ ਦੀ ਬੈਠਕ ਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਚ ਚਾਰ ਫ਼ੀਸਦੀ ਦੇ ਵਾਧੇ ਦਾ ਫ਼ੈਸਲਾ ਲਿਆ ਗਿਆ । ਜਿਸ ਦੇ ਚੱਲਦੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਮੇਟੀ ਆਫ ਇਕਨਾਮਿਕ ਅਫੇਅਰਸ ਦੀ ਬੈਠਕ ਅੱਜ ਭਾਵ ਬੁੱਧਵਾਰ ਨੂੰ ਹੋਈ ਅਤੇ ਉਸ ਚ ਕੇਂਦਰੀ ਕਰਮਚਾਰੀਆਂ ਦੇ ਡੀ ਏ ਚ ਵਾਧੇ ਤੇ ਮੋਹਰ ਲਾਈ ਗਈ । ਵਧਦੀ ਮਹਿੰਗਾਈ ਦੇ ਵਿਚਾਲੇ ਕੇਂਦਰੀ ਕਰਮਚਾਰੀਆਂ ਦੇ ਡੀ ਏ ਚ ਵਾਧੇ ਦੀਆ ਚਰਚਾਵਾਂ ਬੀਤੇ ਕਈ ਦਿਨਾਂ ਤੋਂ ਹੋ ਰਹੀਆਂ ਸਨ ਤੇ ਸਰਕਾਰ ਨੇ ਇਸ ਤੋਂ ਪਹਿਲਾਂ ਮਾਰਚ ਮਹੀਨੇ ਚ ਕੇਂਦਰੀ ਕਰਮਚਾਰੀਆਂ ਦੇ ਡੀਏ ਚ ਤਿੱਨ ਫੀਸਦੀ ਵਾਧਾ ਕੀਤਾ ਸੀ ।
ਜਿਹੜਾ ਇਸੇ ਸਾਲ ਇੱਕ ਜਨਵਰੀ ਤੋਂ ਲਾਗੂ ਹੋਇਆ ਸੀ । ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ 31 ਫੀਸਦੀ ਤੋਂ ਵਧ ਕੇ 34 ਫੀਸਦੀ ‘ਤੇ ਪਹੁੰਚ ਗਿਆ ਸੀ। ਹੁਣ ਇਸ ‘ਚ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲਾ ਡੀ.ਏ. 38 ਫੀਸਦੀ ਹੋ ਗਿਆ ਹੈ ।
ਇੰਨਾ ਹੀ ਨਹੀਂ ਸਗੋਂ ਇਸ ਵੱਡੇ ਵਾਧੇ ਦਾ ਸਿੱਧਾ ਅਸਰ ਉਨ੍ਹਾਂ ਦੀ ਤਨਖ਼ਾਹ ‘ਚ ਵਾਧੇ ਦੇ ਤੌਰ ‘ਤੇ ਦਿਖਾਈ ਦੇਵੇਗਾ। ਸੋ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਕਰਮਚਾਰੀਆਂ ਨੂੰ ਇਕ ਵੱਡਾ ਤੋਹਫਾ ਦੇ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਹੁਣ ਕੇਂਦਰੀ ਕਰਮਚਾਰੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ।
ਤਾਜਾ ਜਾਣਕਾਰੀ