ਆਈ ਤਾਜ਼ਾ ਵੱਡੀ ਖਬਰ
ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ ਤੇ ਬੱਚਿਆਂ ਦੀ ਖੁਸ਼ੀ ਲਈ ਮਾਪੇ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ । ਪਰ ਜਦੋਂ ਬੱਚੇ ਵੱਡੇ ਹੁੰਦੇ ਹਨ , ਬੁਢਾਪੇ ਵਿੱਚ ਮਾਪਿਆਂ ਦੀ ਦੇਖਭਾਲ ਕਰਨ ਦੀ ਬਜਾਏ ਸਗੋਂ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੇ ਹਨ ,ਤਾਂ ਮਾਪਿਆਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ । ਪਰ ਹੁਣ ਇਕ ਅਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਬ ਉਠੇਗੀ । ਦਰਅਸਲ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ । ਜਿਥੇ ਇਕ ਕਲਯੁਗੀ ਪੁੱਤ ਨੇ ਹੀ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਲਈ ਪਿਉ ਦੇ ਸਿਰ ‘ਚ ਛੇ ਗੋਲੀਆਂ ਮਾਰੀਆਂ ।
ਮਾਮਲਾ ਤਰਨਤਾਰਨ ਦੇ ਨੇੜਲੇ ਪਿੰਡ ਕੋਟ ਧਰਮਚੰਦ ਦਾ ਹੈ । ਜਿਥੇ ਇਕ ਕਿਸਾਨ ਜੋ ਖ਼ੁਦ ਕੰਮ ਕਰ ਕਰਕੇ ਆਪਣਾ ਘਰ ਚਲਾਉਂਦਾ ਸੀ ਉਸ ਨੂੰ ਉਸ ਦੇ ਹੀ ਪੁੱਤ ਨੇ ਥੋੜ੍ਹੀ ਜਿਹੀ ਜ਼ਮੀਨ ਦੇ ਬਦਲੇ ਮੌਤ ਦੇ ਘਾਟ ਉਤਾਰ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੁੱਤਰ ਨੇ ਆਪਣੇ ਪਿਓ ਦੇ ਸਿਰ ਵਿਚ ਛੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ । ਜਦ ਇਸ ਘਟਨਾ ਦਾ ਪਿੰਡ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚ ਗਏ । ਪਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੰਡਾ ਆਪਣੇ ਪਰਿਵਾਰ ਨੂੰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ ।
ਘਟਨਾ ਦੀ ਸੂਚਨਾ ਜਦੋਂ ਪੁਲੀਸ ਨੂੰ ਦਿੱਤੀ ਗਈ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ , ਅਤੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ । ਪਰ ਇਸ ਵੱਡੀ ਵਾਰਦਾਤ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ।
ਇਸ ਮਾਮਲੇ ਬਾਰੇ ਜੋ ਵੀ ਸੁਣ ਰਿਹਾ ਹੈ ਉਸ ਦੀ ਰੁਕਮ ਉੱਠ ਰਹੀ ਹੈ ਕਿ ਕਿਸ ਪ੍ਰਕਾਰ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਪੋਸਦੇ ਹਨ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਮਾਪਿਆਂ ਦਾ ਹਾਲ ਤੱਕ ਨਹੀਂ ਪੁੱਛਦੇ , ਪਰ ਜਦੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਤਾਂ ਮਾਪਿਆਂ ਨੂੰ ਆਪਣੇ ਹੀ ਬੱਚਿਆਂ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ । ਫਿਲਹਾਲ ਪੁਲਸ ਇਸ ਮਾਮਲੇ ਸਬੰਧੀ ਪੜਤਾਲ ਕਰ ਰਹੀ ਹੈ ।
Home ਤਾਜਾ ਜਾਣਕਾਰੀ ਕਲਯੁਗੀ ਪੁੱਤ ਨੇ ਜਮੀਨ ਦੇ ਟੋਟੇ ਲਈ ਪਿਓ ਦੇ ਸਿਰ ਚ ਮਾਰੀਆਂ 6 ਗੋਲੀਆਂ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫਰਾਰ
ਤਾਜਾ ਜਾਣਕਾਰੀ