ਆਈ ਤਾਜ਼ਾ ਵੱਡੀ ਖਬਰ
ਇਨ੍ਹੀਂ ਦਿਨੀਂ ਦੇਸ਼ ਦੀ ਸਿਆਸਤ ਵਿੱਚ ਮਿਸ਼ਨ ਲੋਟਸ ਦਾ ਜ਼ਿਕਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ । ਲੀਡਰ ਇੱਕ ਦੂਜੇ ਦੀਆਂ ਪਾਰਟੀਆਂ ਦੇ ਵੱਡੇ ਵੱਡੇ ਦੋਸ਼ ਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਭਾਜਪਾ ਪਾਰਟੀ ਦੇ ਵੱਡੇ ਦੋਸ਼ ਲਗਾਏ ਗਏ ਹਨ । ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਭਾਜਪਾ ਤੇ ਆਪ੍ਰੇਸ਼ਨ ਲੋਟਸ ਦੇ ਜ਼ਰੀਏ ਉਨ੍ਹਾਂ ਨੂੰ ਸੌ ਕਰੋੜ ਵਿੱਚ ਖ਼ਰੀਦਣ ਦੇ ਵੱਡੇ ਦੋਸ਼ ਲਗਾ ਕੇ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦੇ ਇਕ ਏਜੰਟ ਨੇ ਉਨ੍ਹਾਂ ਨੂੰ ਦਿੱਲੀ ਤੋਂ ਫੋਨ ਕਰ ਕੇ ਸੌ ਕਰੋੜ ਰੁਪਏ ਦਾ ਆਫਰ ਦਿੱਤਾ ਸੀ ਤੇ ਆਫਰ ਸੁਣ ਕੇ ਉਨ੍ਹਾਂ ਕਿਹਾ ਕਿ ਉਹ ਅਜਿਹਾ ਕੁਝ ਨਹੀਂ ਕਰਨਗੇ ਪਠਾਨਮਾਜਰਾ ਕਾਲਰ ਨੂੰ ਜਵਾਬ ਦਿੱਤਾ ਕਿ ਉਹ ਪਹਿਲੀ ਵਾਰ ਵਿਧਾਇਕ ਬਣੇ ਹਨ ਤੇ ਆਪ ਨਾਲ ਰਹਿਣਗੇ ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਗਭਗ ਪੈਂਤੀ ਵਿਧਾਇਕਾਂ ਨੇ ਵੀ ਭਾਜਪਾ ਦੇ ਮਿਸ਼ਨ ਲੋਟਸ ਦੇ ਜ਼ਰੀਏ ਪੱਚੀ ਪੱਚੀ ਕਰੋੜ ਰੁਪਏ ਵਿੱਚ ਖਰੀਦਣ ਦੇ ਦੋਸ਼ ਲਾਏ ਸਨ । ਇਸ ਸਬੰਧੀ ਦੱਸ ਵਿਧਾਇਕਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇ ਕੇ ਐਫਆਈਆਰ ਵੀ ਦਰਜ ਕਰਵਾਈ ਸੀ । ਜਿਸ ਦੇ ਚਲਦੇ ਹੁਣ ਸਿਆਸਤ ਵਿੱਚ ਇਕ ਵੱਡਾ ਬਵਾਲ ਮਚਿਆ ਹੋਇਆ ਹੈ । ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਮੰਤਰੀਆਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਭਾਜਪਾ ਪਾਰਟੀ ਕਿਸੇ ਨੂੰ ਕੋਈ ਆਫਰ ਦੇ ਰਹੀ ਹੈ ਤਾਂ ਸਬੂਤ ਪੇਸ਼ ਕੀਤੇ ਜਾਣ ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇਤਾ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਡੀਜੀਪੀ ਪੰਜਾਬ ਇਸ ਦੀ ਜਾਂਚ ਕਰਾਏ। ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਗ੍ਰਿਫਤਾਰ ਕਰਕੇ ਇਸ ਬਾਰੇ ਪੁੱਛਗਿਛ ਹੋਵੇ। ਵਿਧਾਇਕ ਨੂੰ ਕਦੋਂ ਆਫਰ ਦਿੱਤਾ ਗਿਆ, ਇਸ ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸੋ ਇਸ ਮੁੱਦੇ ਨੂੰ ਲੈ ਕੇ ਜਿਥੇ ਸਿਆਸਤ ਭਖੀ ਹੋਈ ਹੈ, ਉਥੇ ਹੀ ਦੂਜੇ ਪਾਸੇ ਮੰਤਰੀ ਵੀ ਇੱਕ ਦੂਜੇ ਉੱਪਰ ਲਗਾਤਾਰ ਵੱਡੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਹੁਣ ਜੋ ਇਹ ਸੌ ਕਰੋੜ ਰੁਪਏ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਚੱਲਦੇ ਸਿਆਸਤ ਵਿੱਚ ਹੁਣ ਕੀ ਵੱਡੇ ਬਦਲ ਦੇਖਣ ਨੂੰ ਮਿਲਦੇ ਹਨ ਇਹ ਬੇਹੱਦ ਦਿਲਚਸਪ ਹੋਵੇਗਾ ।
ਤਾਜਾ ਜਾਣਕਾਰੀ