ਆਈ ਤਾਜ਼ਾ ਵੱਡੀ ਖਬਰ
ਭਾਰਤ ਤੋਂ ਬਹੁਤ ਸਾਰੇ ਲੋਕ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ੀ ਧਰਤੀ ਵੱਲ ਰੁਖ਼ ਕਰਦੇ ਹਨ , ਜਿੱਥੇ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ । ਪਰ ਕਈ ਵਾਰ ਮਿਹਨਤ ਮਜ਼ਦੂਰੀ ਕਰਦਿਆਂ ਉਨ੍ਹਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ। ਜਿਥੇ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਭਾਰਤੀ ਔਰਤ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਐਤਵਾਰ ਨੂੰ ਟੈਕਸਾਸ ਤੇ ਬਾਲਰ ਕਾਉਂਟੀ ਕੋਲ ਵਾਪਰੇ ਭਿਆਨਕ ਹਾਦਸੇ ਚ ਤੇਲਗੂ ਐਸੇਸੀਏਸ਼ਨ ਆਫ ਨੌਰਥ ਅਮਰੀਕਾ ਬੋਰਡ ਦੇ ਮੈਂਬਰ ਡਾ ਕੋਡਾਲੀ ਨਾਗੇਂਦਰ ਸ੍ਰੀਨਿਵਾਸ ਦੀ ਪਤਨੀ ਅਤੇ ਦੋ ਧੀਆਂ ਦੀ ਮੌਤ ਹੋ ਚੁੱਕੀ ਹੈ।
ਸ੍ਰੀਨਿਵਾਸ ਦੀ ਪਤਨੀ ਬਣੀਸਤ੍ਰੀ ਆਪਣੀਆਂ ਧੀਆਂ ਦੇ ਨਾਲ ਕਿਤੇ ਜਾ ਰਹੀ ਸੀ ਕਿ ਉਸੇ ਸਮੇਂ ਇਕ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਆ ਕੇ ਟੱਕਰ ਮਾਰ ਦਿੱਤੀ । ਜਿਸ ਦੇ ਚੱਲਦੇ ਇਨ੍ਹਾਂ ਵਿੱਚੋਂ ਦੋ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਤੀਜੀ ਨੇ ਹਸਪਤਾਲ ਪਹੁੰਚਦੇ ਸਾਰ ਹੀ ਦਮ ਤੋੜ ਦਿੱਤਾ । ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਬਨੀ ਇਸਤਰੀ ਆਈ.ਟੀ. ਪੇਸ਼ੇਵਰ ਵਜੋਂ ਕੰਮ ਕਰ ਰਹੀ ਸੀ। ਵਨਿਸਤ੍ਰੀ ਦੀ ਵੱਡੀ ਧੀ ਮੈਡੀਕਲ ਦੀ ਵਿਦਿਆਰਥਣ ਸੀ, ਜਦੋਂ ਕਿ ਛੋਟੀ ਧੀ 11ਵੀਂ ‘ਚ ਪੜ੍ਹ ਰਹੀ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰ 1995 ‘ਚ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ ਅਤੇ ਹਿਊਸਟਨ ‘ਚ ਹੀ ਰਹਿਣ ਲੱਗ ਗਏ। ਉਹ 2017 ਤੋਂ ਟਾਨਾ ਬੋਰਡ ਦੇ ਮੈਂਬਰ ਵਜੋਂ ਤਾਇਨਾਤ ਸਨ। ਵਨਿਸਤ੍ਰੀ ਅਤੇ ਉਸ ਦੀਆਂ ਦੋਹਾਂ ਧੀਆਂ ਦੀ ਮੌਤ ਨਾਲ ਅਮਰੀਕਾ ‘ਚ ਤੇਲੁਗੂ ਭਾਈਚਾਰੇ ‘ਚ ਸਦਮੇ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਅਜਿਹੇ ਬਹੁਤ ਸਾਰੇ ਪਰਿਵਾਰ ਚੰਗਾ ਜੀਵਨ ਬਤੀਤ ਕਰਨ ਲਈ ਵਿਦੇਸ਼ੀ ਧਰਤੀ ਵੱਲ ਜਾਂਦਾ ਹੈ ਤੇ ਉੱਥੇ ਜਾ ਕੇ ਉਨ੍ਹਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਹੁਣ ਪੂਰੇ ਭਾਰਤ ਦੇਸ਼ ਵਿਚ ਇਕ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
ਤਾਜਾ ਜਾਣਕਾਰੀ