ਆਈ ਤਾਜ਼ਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਦੀ ਮੌਤ ਕਰੋਨਾ ਦੇ ਕਾਰਨ ਹੋਈ ਹੈ ਉਥੇ ਹੀ ਕੁਝ ਹਸਤੀਆਂ ਦੀਆ ਮੌਤਾਂ ਵਾਪਰਨ ਵਾਲੇ ਸੜਕ ਹਾਦਸਿਆ, ਬੀਮਾਰੀਆਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਨਾਲ ਵੀ ਹੋਈਆਂ ਹਨ। ਪਰ ਕਈ ਅਜਿਹੇ ਖਿਡਾਰੀ ਅਤੇ ਗਾਇਕ ਵੀ ਹਨ ਜਿਨ੍ਹਾਂ ਨੂੰ ਲਗਾਤਾਰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉੱਥੇ ਕਿ ਗਾਇਕੀ ਦੇ ਖੇਤਰ ਵਿੱਚ ਸਿੱਧੂ ਮੂਸੇਵਾਲਾ ਦਾ ਵੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤਰਾਂ ਹੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਿਸ ਸਮੇਂ ਇੱਕ ਕਬੱਡੀ ਮੈਚ ਦੇ ਵਿੱਚ ਮੌਜੂਦ ਸਨ।
ਅਜਿਹੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਦੇ ਮਨਾਂ ਵਿਚ ਡਰ ਵੀ ਵੇਖਿਆ ਜਾ ਰਿਹਾ ਹੈ। ਹੁਣ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਭਰਾਵਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਜਿਸ ਦੀ ਜਾਣਕਾਰੀ ਐਸਐਸਪੀ ਨੂੰ ਦਿੱਤੀ ਗਈ ਹੈ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਗੈਂਗਸਟਰਾਂ ਦੀ ਭੇਟ ਚੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸੰਸਕਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪਰ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਗੈਂਗਸਟਰਾਂ ਵੱਲੋਂ ਸੰਦੀਪ ਨੰਗਲ ਅੰਬੀਆ ਦੇ ਭਰਾ ਅੰਗਰੇਜ਼ ਸਿੰਘ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼ਰੇਆਮ ਹੀ ਧਮਕੀਆਂ ਦੇ ਕੇ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਜਿੱਥੇ ਪੁਲਿਸ ਵੱਲੋਂ ਪੰਜਾਬ ਅੰਦਰ ਗੈਂਗਸਟਰ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਥੇ ਹੀ ਇਸ ਸਖ਼ਤੀ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਜਿੱਥੇ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਹ ਧਮਕੀਆਂ ਮਿਲ ਰਹੀਆਂ ਹਨ ਉੱਥੇ ਹੀ ਇਸ ਦੀ ਜਾਣਕਾਰੀ ਮਿਲਣ ਤੇ ਐਸਐੱਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਸੰਦੀਪ ਨੰਗਲ ਅੰਬੀਆ ਦੇ ਭਰਾ ਅੰਗਰੇਜ਼ ਸਿੰਘ ਦੇ ਨਾਲ ਡੀ ਐਸ ਪੀ ਦਫਤਰ ਸ਼ਾਹਕੋਟ ਵਿੱਚ ਮੁਲਾਕਾਤ ਕੀਤੀ ਹੈ। ਉੱਥੇ ਹੀ ਉਹਨਾਂ ਕੋਲੋਂ ਡੀਐਸਪੀ ਸ਼ਾਹਕੋਟ ਤੋਂ ਇਲਾਕੇ ਵਿੱਚ ਕਾਨੂੰਨੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ। ਇਹ ਮੀਟਿੰਗ ਅੱਧਾ ਘੰਟਾ ਚੱਲੀ ਹੈ।
Home ਤਾਜਾ ਜਾਣਕਾਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਹੁਣ ਮਿਲ ਰਹੀਆਂ ਧਮਕੀਆਂ , SSP ਨੂੰ ਦਿੱਤੀ ਜਾਣਕਾਰੀ
ਤਾਜਾ ਜਾਣਕਾਰੀ