ਆਈ ਤਾਜ਼ਾ ਵੱਡੀ ਖਬਰ
ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੁਣਦੇ ਹਾਂ ਕਿ ਉੱਪਰ ਵਾਲਾ ਜਦ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਕਿਸਮਤ ਰਾਤੋ ਰਾਤ ਬਦਲ ਜਾਂਦੀ ਹੈ। ਜਿੱਥੇ ਕਈ ਅਜਿਹੇ ਇਨਸਾਨ ਹੁੰਦੇ ਹਨ ਜਿਨ੍ਹਾਂ ਵੱਲੋਂ ਦਿਨ-ਰਾਤ ਵੀ ਅਮੀਰ ਬਣਨ ਦੇ ਸੁਪਨੇ ਵੇਖੇ ਜਾਂਦੇ ਹਨ। ਜਿਸ ਲਈ ਸਖਤ ਮਿਹਨਤ ਵੀ ਕੀਤੀ ਜਾਂਦੀ ਹੈ ਅਤੇ ਆਪਣੀ ਕਿਸਮਤ ਅਜਮਾਉਣ ਵਾਸਤੇ ਕਈ ਵਾਰ ਲਾਟਰੀ ਸਿਸਟਮ ਦਾ ਸਹਾਰਾ ਵੀ ਲਿਆ ਜਾਂਦਾ ਹੈ। ਉਥੇ ਹੀ ਜਦ ਉਹਨਾਂ ਉਪਰ ਕਿਸਮਤ ਮੇਹਰਬਾਨ ਹੋ ਜਾਂਦੀ ਹੈ ਤਾਂ ਰਾਤੋ-ਰਾਤ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੰਦੀ ਹੈ।
ਅਜਿਹੇ ਬਹੁਤ ਸਾਰੇ ਮਾਮਲੇ ਅਕਸਰ ਹੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪਰ ਅਜਿਹੀਆਂ ਘਟਨਾਵਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਹਨ ਕਿ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਅਮੀਰ ਹੋਣ ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ 25 ਕਰੋੜ ਦੀ ਲਾਟਰੀ ਜਿੱਤਣ ਵਾਲਾ ਖੁਦ ਨੂੰ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰ ਰਿਹਾ ਹੈ ਜਿੱਥੇ ਇਸ ਕਾਰਨ ਪਛਤਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲਾ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀਂ ਇਕ ਆਟੋ ਚਾਲਕ ਨੂੰ ਪੱਚੀ ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ।
ਜਿਸ ਕਰਕੇ ਆਟੋ ਚਾਲਕ ਬੇਹੱਦ ਖ਼ੁਸ਼ ਹੋ ਰਿਹਾ ਸੀ ਕਿ ਉਸ ਵੱਲੋਂ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜੀ ਸਕਦਾ ਹੈ। ਪਰ ਉਥੇ ਹੀ ਇਸ ਲਾਟਰੀ ਦੀ ਸੋਸ਼ਲ ਮੀਡੀਆ ਵਿੱਚ ਖਬਰ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਲਾਟਰੀ ਜਿੱਤਣ ਵਾਲੇ ਅਨੂਪ ਨੇ ਦੱਸਿਆ ਹੈ ਕਿ ਉਸ ਦੀ ਲਾਟਰੀ ਜਿੱਤਣ ਦੀ ਖਬਰ ਮਿਲਦੇ ਹੀ ਬਹੁਤ ਸਾਰੇ ਲੋਕ ਉਸ ਕੋਲ ਪਹੁੰਚ ਰਹੇ ਹਨ ਅਤੇ ਆਰਥਿਕ ਮਦਦ ਮੰਗ ਰਹੇ ਹਨ। ਜਦ ਕਿ ਉਸਨੂੰ ਅਜੇ ਲਾਟਰੀ ਦਾ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਹੈ।
ਬਹੁਤ ਸਾਰੇ ਲੋਕ ਜਿੱਥੇ ਉਸ ਦੇ ਪਿੱਛੇ ਪੈ ਗਏ ਹਨ ਉਥੇ ਹੀ ਉਸ ਨੂੰ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣਾ ਪੈ ਰਿਹਾ ਹੈ ਅਤੇ ਉਹ ਆਪਣਾ ਘਰ ਵੀ ਛੱਡ ਦਿੱਤਾ ਗਿਆ ਹੈ। ਜਿੱਥੇ ਉਸ ਵੱਲੋਂ ਲਗਾਤਾਰ ਪਿਛਲੇ 22 ਸਾਲਾਂ ਤੋਂ ਟਿਕਟਾਂ ਖਰੀਦੀਆਂ ਜਾ ਰਹੀਆਂ ਸਨ ਉਥੇ ਹੀ ਉਸਦੀ ਲਾਟਰੀ ਨਿਕਲਣ ਤੇ ਉਸ ਦੀਆਂ ਮੁਸੀਬਤਾਂ ਵਧੀਆਂ ਹਨ।
Home ਤਾਜਾ ਜਾਣਕਾਰੀ 25 ਕਰੋੜ ਲਾਟਰੀ ਜਿੱਤਣ ਵਾਲਾ ਖੁਦ ਨੂੰ ਮੁਸ਼ਕਿਲਾਂ ਚ ਘਿਰਿਆ ਕਰ ਰਿਹਾ ਮਹਿਸੂਸ, ਇਸ ਕਾਰਨ ਕਰ ਰਿਹਾ ਪਛਤਾਵਾb
ਤਾਜਾ ਜਾਣਕਾਰੀ