BREAKING NEWS
Search

ਜਵਾਲਾਮੁਖੀ ਤੋਂ 856 ਫੁੱਟ ਉੱਪਰ ਰੱਸੀ ਤੇ ਨੰਗੇ ਪੈਰੀ ਚਲ ਨੌਜਵਾਨ ਬਣਾਇਆ ਵਿਸ਼ਵ ਰਿਕਾਰਡ, ਵੀਡੀਓ ਹੋ ਰਹੀ ਵਾਇਰਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਕੁਝ ਵੱਖਰਾ ਕਰਨ ਦਾ ਜਜ਼ਬਾ ਹੁੰਦਾ ਹੈ ਅਤੇ ਉਨ੍ਹਾਂ ਦਾ ਇਹ ਜਜ਼ਬਾ ਹੀ ਬਹੁਤ ਅੱਗੇ ਲੈ ਜਾਂਦਾ ਹੈ ਅਤੇ ਅਜਿਹੇ ਲੋਕਾਂ ਵੱਲੋਂ ਬਹੁਤ ਸਾਰੇ ਰਿਕਾਰਡ ਵੀ ਪੈਦਾ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਅਜਿਹੇ ਪੈਦਾ ਕੀਤੇ ਜਾਣ ਵਾਲੇ ਰਿਕਾਰਡ ਨੂੰ ਦੇਖਦੇ ਹੋਏ ਲੋਕ ਹੈਰਾਨ ਹੀ ਰਹਿ ਜਾਂਦੇ ਹਨ, ਕੀ ਉਨ੍ਹਾਂ ਨੌਜਵਾਨਾਂ ਵੱਲੋਂ ਕਿੰਨੀ ਹਿੰਮਤ ਸਦਕਾ ਇਹ ਰਿਕਾਰਡ ਪੈਦਾ ਕੀਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਮੁਸ਼ਕਲ ਸੀ।ਪਰ ਲੋਕਾਂ ਵਿੱਚ ਉਸ ਜਿੱਤ ਨੂੰ ਪ੍ਰਾਪਤ ਕਰਨ ਦਾ ਜਾਨੂੰਨ ਹੈ, ਜੋ ਉਨ੍ਹਾਂ ਨੂੰ ਸਫ਼ਲਤਾ ਦੀ ਪੌੜੀ ਤੇ ਅੱਗੇ ਲੈ ਕੇ ਜਾਂਦਾ ਹੈ।

ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਜਿੱਥੇ ਲੋਕਾਂ ਨੂੰ ਹੈਰਾਨ ਕਰਦੀਆਂ ਹਨ ਉਥੇ ਹੀ ਲੋਕਾਂ ਦਾ ਸਿਰ ਫ਼ਖ਼ਰ ਨਾਲ ਵੀ ਉੱਚਾ ਹੋ ਜਾਂਦਾ ਹੈ। ਹੁਣ ਜਵਾਲਾਮੁਖੀ ਤੋ 856 ਫੁੱਟ ਉੱਪਰ ਰੱਸੀ ਤੇ ਨੰਗੇ ਪੈਰੀਂ ਚੱਲ ਕੇ ਨੌਜਵਾਨਾਂ ਵੱਲੋਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਵੱਲੋਂ ਜਿੱਥੇ ਦੋ ਨੌਜਵਾਨਾਂ ਵੱਲੋਂ ਸਟੰਟ ਕਰਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ।

ਜਿਸ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਤੰਨਾ ਟਾਪੂ ਉੱਤੇ ਯਾਸਰ ਜਵਾਲਾਮੁਖੀ ਦਾ ਇਹ ਵੀਡੀਓ ਹੈ। ਜਿੱਥੇ ਜਵਾਲਾਮੁਖੀ ਦੇ ਉੱਪਰ ਰੱਸੀ ਉੱਤੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਨੰਗੇ ਪੈਰ ਤੁਰਦੇ ਹੋਏ ਦੋ ਨੌਜਵਾਨਾਂ ਵੱਲੋਂ 856 ਫੁੱਟ ਉੱਪਰ ਰੱਸੀ ਤੇ ਤੁਰ ਕੇ ਇਹ ਰਿਕਾਰਡ ਪੈਦਾ ਕੀਤਾ ਗਿਆ ਹੈ। ਜਿੱਥੇ ਇਨ੍ਹਾਂ ਨੌਜਵਾਨਾਂ ਰਾਫੇਲ ਅਤੇ ਅਲੈਕਜ਼ੈਂਡਰ ਵੱਲੋਂ ਸਰਗਰਮ ਜਵਾਲਾਮੁਖੀ ਉੱਤੇ ਸਭ ਤੋਂ ਲੰਮੀ ਸਲੈਕਲਾਈਨ ਵਾਕ ਪੂਰੀ ਕੀਤੀ ਗਈ ਹੈ ਅਤੇ ਇਹ ਰਿਕਾਰਡ ਕਾਇਮ ਕੀਤਾ ਗਿਆ ਹੈ।

ਦੋਹਾਂ ਵੱਲੋਂ ਜਿਥੇ ਇਹ ਰਿਕਾਰਡ ਬਣਾਇਆ ਗਿਆ ਹੈ ਉਥੇ ਹੀ ਇਸਟਾਗਰਾਮ ਤੇ ਇਕ ਫੋਟੋ ਵੀ ਪੋਸਟ ਕੀਤੀ ਗਈ ਹੈ। ਜਿੱਥੇ ਹੇਠਾਂ ਜਵਾਲਾਮੁਖੀ ਫਟ ਰਿਹਾ ਹੈ ਉਥੇ ਹੀ ਬਿਨਾਂ ਡਰ ਦੇ ਦੋਨਾਂ ਵੱਲੋਂ ਹੈਲਮਟ ਅਤੇ ਗੈਸ ਮਾਸਕ ਪਾ ਕੇ ਰੱਸੀ ਤੇ ਚਲਦੇ ਹੋਏ ਇਹ ਰਿਕਾਰਡ ਬਣਾਇਆ ਗਿਆ ਹੈ।



error: Content is protected !!