ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ , ਉਨ੍ਹਾਂ ਵੱਲੋਂ ਹਰ ਖੇਤਰ ਵਿੱਚ ਤਰੱਕੀ ਕੀਤੀ ਜਾਂਦੀ ਹੈ । ਜਿਸ ਦੇ ਚਲਦੇ ਉਹ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ । ਇਸੇ ਵਿਚਾਲੇ ਇਕ ਹੋਰ ਕੁੜੀ ਵੱਲੋਂ ਅਜਿਹਾ ਕਾਰਨਾਮਾ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੁਣ ਉਹ ਕਰੋੜਾਂ ਦੀ ਮਾਲਕਣ ਹੋ ਚੁੱਕੀ ਹੈ । ਦਰਅਸਲ ਸਟਰੀਮਿੰਗ ਡੇਟਾ ਟੈਕਨਾਲੋਜੀ ਕੰਪਨੀ ਦੀ ਸਹਿਬਾਨੀ ਨੇਹਾ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ । ਇਸ ਦੇ ਪਿੱਛੇ ਦਾ ਵੱਡਾ ਕਾਰਨ ਹੈ IIFL ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਜਾਰੀ ਕੀਤੀ ਗਈ, ਜਿਸ ਵਿੱਚ ਨੇਹਾ ਦਾ ਨਾਮ ਵੀ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੁਣੇ ਚ ਪੈਦਾ ਹੋਈ ਨੇਹਾ ਨੇ ਸਿਰਫ਼ ਸੈਂਤੀ ਸਾਲ ਦੀ ਉਮਰ ਦੇ ਵਿਚ ਇਹ ਕਾਰਨਾਮਾ ਕਰ ਲਿਆ ਤੇ ਇਹ ਕੋਈ ਆਮ ਗੱਲ ਨਹੀਂ ਹੈ ।
ਉਸ ਨੇ ਆਈ ਆਈ ਐਫ ਐਲ ਵੈਲਥ ਹੁਨਰ ਇੰਡੀਆ ਰਿਚ ਲਿਸਟ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ । ਅਮੀਰਾਂ ਦੀ ਇਸ ਸੂਚੀ ਵਿੱਚ ਉਹ ਸਭ ਤੋਂ ਘੱਟ ਉਮਰ ਦੀ ਵੁਮੈਨ ਹੈ ਤੇ ਨੇਹਾ ਦੀ ਸ਼ੁਰੂਆਤੀ ਸਿੱਖਿਆ ਪੁਣੇ ਵਿਚ ਹੀ ਹੋਈ ਸੀ । ਹਾਲਾਂਕਿ ਬਾਅਦ ਵਿਚ ਉਹ ਕੰਪਿਊਟਰ ਸਾਇੰਸ ਦੀ ਪੜ੍ਹਾਈ ਲਈ ਅਮਰੀਕਾ ਚਲੀ ਗਈ ਸੀ ।
ਪਰ ਅੱਜ ਨੇਹਾ ਦੀ ਇਸ ਵੱਡੀ ਉਪਲੱਬਧੀ ਕਾਰਨ ਦੇਸ਼ ਦਾ ਨਾਮ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਨੇਹਾ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕੀਤੀ ਤੇ ਉਹ ਫਿਰ ਕੰਫਿਓਲੰਸ ਦੀ ਸਹਿਬਾਨੀ ਬਣ ਗਈ ।
ਇਸ ਵੇਲੇ ਉਹ ਕਈ ਤਕਨਾਲੋਜੀ ਕੰਪਨੀਆਂ ਵਿੱਚ ਇੱਕ ਸਲਾਹਕਾਰ ਅਤੇ ਨਿਵੇਸ਼ਕ ਵਜੋਂ ਸੇਵਾ ਕਰ ਰਹੀ ਹੈ। ਨੇਹਾ ਨਾਰਖੇੜੇ ਨੂੰ ਹਾਰੂਨ ਇੰਡੀਆ ਰਿਚ ਲਿਸਟ ‘ਚ 336ਵਾਂ ਸਥਾਨ ਮਿਲਿਆ ਹੈ। ਉਸ ਦੀ ਅਨੁਮਾਨਿਤ ਜਾਇਦਾਦ 4700 ਕਰੋੜ ਰੁਪਏ ਹੈ। ਜਿਸ ਦੇ ਚਲਦੇ ਹੁਣ ਉਸ ਦਾ ਨਾਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ । ਜ਼ਿਕਰਯੋਗ ਹੈ ਕਿ ਇੱਕ ਪਾਸੇ ਦੇਸ਼ ਦੀਆਂ ਧੀਆਂ ਵੱਡੇ ਵੱਡੇ ਮੁਕਾਮਾਂ ਤੇ ਪਹੁੰਚ ਰਹੀਆਂ ਹਨ, ਜਦੋਂ ਵੀ ਦੇਸ਼ ਦੀ ਕੋਈ ਧੀ ਵੱਡੀ ਉਪਲੱਬਧੀ ਹਾਸਲ ਕਰਦੀ ਹੈ ਉਸ ਦੇ ਚੱਲਦੇ ਪੂਰੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ।
ਤਾਜਾ ਜਾਣਕਾਰੀ