ਆਈ ਤਾਜ਼ਾ ਵੱਡੀ ਖਬਰ ;
ਦੇਸ਼ ਭਰ ਵਿਚ ਗੈਂਗਸਟਰਾਂ ਨੂੰ ਲੈ ਕੇ ਕਾਫ਼ੀ ਡਰ ਦਾ ਮਾਹੌਲ ਬਣਿਆ ਹੋਇਆ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬ ਤਾਂ ਪੰਜਾਬ ਵਿੱਚ ਗੈਂਗਸਟਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਇਸੇ ਵਿਚਾਲੇ ਹੁਣ ਨਾਮਵਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਲਾਰੈਂਸ ਬਿਸ਼ਨੋਈ ਦੇ ਕਤਲ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਇੱਕ ਵਾਰ ਫਿਰ ਤੋਂ ਲਾਰੈਂਸ ਤੇ ਐਨਕਾਉਂਟਰ ਦਾ ਖ਼ਦਸ਼ਾ ਜਤਾਇਆ ਹੈ ।
ਉਨ੍ਹਾਂ ਵੱਲੋਂ ਸਾਫ਼ ਤੌਰ ਤੇ ਆਖਿਆ ਗਿਆ ਹੈ ਕਿ ਲਾਰੈਂਸ ਪਿਛਲੀ ਤੇਰਾਂ ਜੂਨ ਤੋਂ ਪੰਜਾਬ ਪੁਲਸ ਦੀ ਕਸਟਡੀ ਵਿਚ ਹੈ। ਪਿਛਲੇ ਬਾਰਾਂ ਦਿਨਾਂ ਤੋਂ ਉਸ ਨੂੰ ਬਠਿੰਡਾ ਦੇ ਇਕ ਝੂਠੇ ਮਾਮਲੇ ਵਿੱਚ ਰਿਮਾਂਡ ਤੇ ਲਿਆ ਗਿਆ ਤੇ ਉਨ੍ਹਾਂ ਦੇ ਵਕੀਲ ਵੱਲੋਂ ਆਖਿਆ ਗਿਆ ਹੈ ਕਿ ਉਸ ਕੋਲ ਇਕ ਮਜ਼ਬੂਤ ਸਬੂਤ ਹੈ ਕਿ ਕੱਲ੍ਹ ਜਦੋਂ ਪੁਲੀਸ ਪੁਲਸ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਲਾਰੈਂਸ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ।
ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਸਾਜ਼ਿਸ਼ ਦੇ ਤਹਿਤ ਆਪਣੇ ਹੀ ਆਦਮੀਆਂ ਨੂੰ ਤਿਆਰ ਕਰਕੇ ਉਥੇ ਕੁਝ ਏਜੰਸੀਆਂ ਰਾਹੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਪੁਲਸ ਸੁਰੱਖਿਆ ਵਿਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਉਸ ਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ। ਜਿਸ ਬਿਆਨ ਨੇ ਸੋਸ਼ਲ ਮੀਡੀਆ ਤੇ ਕਾਫੀ ਹਲਚਲ ਮਚਾ ਦਿੱਤੀ ਹੈ । ਲਾਰੈਂਸ ਦੇ ਵਕੀਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲੀਸ ਸਾਜ਼ਿਸ਼ ਦੇ ਤਹਿਤ ਵਿਰੋਧੀ ਗੈਂਗ ਨੂੰ ਮੌਕਾ ਦੇ ਕੇ ਉਸ ਦਾ ਕਤਲ ਕਰਵਾ ਸਕਦੀ ਹੈ ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਪੁਲੀਸ ਨੂੰ ਅਲਰਟ ਕਰ ਦਿੱਤਾ ਹੈ ਕਿ ਵਿਰੋਧੀ ਗੈਂਗ ਕਿਸੇ ਸਮੇਂ ਵੀ ਲਾਰੈਂਸ ਤੇ ਹਮਲਾ ਕਰ ਸਕਦੀ ਹੈ ਤੇ ਉਸ ਦਾ ਐਨਕਾਉਂਟਰ ਕੀਤਾ ਜਾ ਸਕਦਾ ਹੈ । ਜਿਸ ਦੇ ਚੱਲਦੇ ਲਾਰੈਂਸ ਦੀ ਜਾਨ ਨੂੰ ਖਤਰਾ ਹੈ ਤੇ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਲਾਰੈਂਸ ਦੀ ਸੁਰੱਖਿਆ ਦੇ ਖਾਸ ਬੰਦੋਬਸਤ ਕਿਤੇ ਜਾਣ ਜੇ ਲਾਰੈਂਸ ਦੀ ਜਾਨ ਨੂੰ ਕੋਈ ਖ਼ਤਰਾ ਪੈਦਾ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਪੰਜਾਬ ਪੁਲੀਸ ਹੀ ਹੋਵੇਗੀ ।
ਤਾਜਾ ਜਾਣਕਾਰੀ