ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਹੁੰਦਾ ਅਤੇ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਦੇ ਚਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਜੋ ਮਨੁੱਖ ਦੀ ਸੋਚ ਤੋਂ ਕਿਤੇ ਹੀ ਪਰੇ ਹੁੰਦੀਆਂ ਹਨ। ਬਹੁਤੇ ਪਤੀ-ਪਤਨੀ ਵੱਲੋਂ ਵੀ ਅੱਜ-ਕੱਲ੍ਹ ਜਿੱਥੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਉਹ ਆਪਣੇ ਹੀ ਅਜਿਹੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਉਹਨਾਂ ਦੇ ਘਰ ਤਬਾਹ ਹੋ ਜਾਂਦੇ ਹਨ ਅਤੇ ਉਸ ਦਾ ਅਸਰ ਉਨ੍ਹਾਂ ਦੇ ਬੱਚਿਆਂ ਉੱਪਰ ਵੀ ਪੈਂਦਾ ਹੈ। ਪਤੀ ਪਤਨੀ ਵੱਲੋ ਆਪਣੇ ਨਾਜਾਇਜ਼ ਸੰਬੰਧਾਂ ਨੂੰ ਕਾਇਮ ਰੱਖਣ ਲਈ ਆਪਣੇ ਜੀਵਨ ਸਾਥੀ ਨੂੰ ਰਸਤੇ ਤੋਂ ਹਟਾਉਣ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ।
ਹੁਣ ਪਤਨੀ ਵੱਲੋਂ ਪਤੀ ਨੂੰ ਟਿਕਾਣੇ ਲਗਾਉਣ ਲਈ ਅਨੋਖੀ ਸਾਜ਼ਿਸ਼ ਘੜੀ ਗਈ ਹੈ ਜਿੱਥੇ ਚੱਲਦੀ ਬਾਈਕ ਤੇ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪਤਨੀ ਵੱਲੋਂ ਨਾਜਾਇਜ਼ ਸੰਬੰਧਾਂ ਦੇ ਚਲਦੇ ਹੋਏ ਆਪਣੇ ਪਤੀ ਨੂੰ ਮਾਰਨ ਵਾਸਤੇ ਇਕ ਵੱਖਰੇ ਤਰੀਕੇ ਦਾ ਇਸਤੇਮਾਲ ਕੀਤਾ ਗਿਆ ਹੈ। ਪਤੀ ਸ਼ੇਖ ਜਮਾਲ ਜਿੱਥੇ ਆਪਣੀ ਬਾਈਕ ਤੇ ਕਿਧਰੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਵੱਲੋਂ ਉਸ ਤੋਂ ਲਿਫਟ ਲਈ ਗਈ, ਉਥੇ ਹੀ ਉਸ ਵਿਅਕਤੀ ਵੱਲੋਂ ਪਹਿਲਾਂ ਤੋਂ ਬਣਾਈ ਗਈ ਯੋਜਨਾ ਦੇ ਤਹਿਤ ਉਸ ਦੇ ਪੱਟ ਉਪਰ ਇਕ ਜ਼ਹਿਰੀਲਾ ਟੀਕਾ ਲਗਾ ਦਿੱਤਾ ਗਿਆ।
ਜਿੱਥੇ ਉਸ ਵਿਅਕਤੀ ਵੱਲੋਂ ਰਸਤੇ ਵਿਚ ਬਾਈਕ ਨੂੰ ਰੁਕਵਾਇਆ ਗਿਆ ਅਤੇ ਉੱਤਰ ਗਿਆ। ਉਸ ਸਮੇਂ ਹੀ 55 ਸਾਲਾ ਸ਼ੇਖ ਜਮਾਲ ਨੂੰ ਜਿੱਥੇ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਸ ਵੱਲੋਂ ਨਜ਼ਦੀਕ ਖੇਤਾ ਵਿਚ ਕੰਮ ਕਰ ਰਹੇ ਲੋਕਾਂ ਨੂੰ ਮਦਦ ਕਰਨ ਲਈ ਆਖਿਆ ਗਿਆ। ਜਿਨ੍ਹਾਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਸ ਨੇ ਦੱਸਿਆ ਕਿ ਉਸ ਨੂੰ ਚੱਕਰ ਆ ਰਹੇ ਹਨ, ਉਥੇ ਹੀ ਹਸਪਤਾਲ ਵਿਚ ਜੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸਦੀ ਪਤਨੀ ਵੱਲੋਂ ਹੀ ਇਸ ਸਾਰੇ ਮਾਮਲੇ ਦੀ ਪਲੈਨਿੰਗ ਕੀਤੀ ਗਈ ਸੀ ਜਿਸ ਦੇ ਅਧਾਰ ਤੇ ਪੁਲੀਸ ਵੱਲੋਂ ਪਤਨੀ ਸਮੇਤ ਚਾਰ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਪਤਨੀ ਵਲੋਂ ਪਤੀ ਨੂੰ ਟਿਕਾਣੇ ਲਗਾਉਣ ਲਈ ਘੜੀ ਅਨੋਖੀ ਸਾਜਿਸ਼, ਚਲਦੀ ਬਾਈਕ ਤੇ ਲਗਾਇਆ ਜ਼ਹਿਰੀਲਾ ਟੀਕਾ
ਤਾਜਾ ਜਾਣਕਾਰੀ