ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ੍ਹ ਦੇ ਸਮੇਂ ਵਿਚ ਲੋਕ ਮਾਨਸਿਕ ਪ੍ਰੇਸ਼ਾਨੀਆਂ ਤੋਂ ਇੰਨੇ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਆਪਣੀ ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਕਈ ਪ੍ਰਕਾਰ ਦੇ ਵੱਡੇ ਕਦਮ ਚੁੱਕੇ ਜਾ ਰਹੇ ਹਨ । ਜਿਹੜੇ ਸਭ ਨੂੰ ਹੈਰਾਨ ਕਰ ਰਹੇ ਹਨ। ਇਸੇ ਵਿਚਾਲੇ ਇਕ ਮਸ਼ਹੂਰ ਅਦਾਕਾਰਾ ਦੇ ਵੱਲੋਂ ਇਕ ਅਜਿਹਾ ਕਾਰਾ ਕੀਤਾ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ । ਦਰਅਸਲ ਮਸ਼ਹੂਰ ਅਦਾਕਾਰਾ ਦੇ ਵੱਲੋਂ ਆਪਣੇ ਘਰ ਵਿੱਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਿਸ ਦੇ ਚਲਦੇ ਹੁਣ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਤਾਮਿਲ ਫ਼ਿਲਮ ਇੰਡਸਟਰੀ ਤੋਂ ਇਹ ਖਬਰ ਸਾਹਮਣੇ ਆਈ ਹੈ । ਤਾਮਿਲ ਅਦਾਕਾਰਾ ਪੌਲੀਨ ਜੈਸਿਕਾ ਨੇ ਚੇਨਈ ‘ਚ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਵਿਰੁਗਮਬੱਕਮ ਵਿਖੇ ਉਸ ਦੇ ਕਮਰੇ ‘ਚ ਲਟਕਦੀ ਮਿਲੀ। ਪੌਲੀਨ ਜੈਸਿਕਾ ਦੀ ਪਛਾਣ ਦੀਪਾ ਵਜੋਂ ਹੋਈ ਹੈ। ਉਸ ਨੇ ਇਹ ਲੀਡ ਰੋਲ ‘ਵੈਦਿਆ’ ਫ਼ਿਲਮ ‘ਚ ਕੀਤਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਅਦਾਕਾਰਾ ਦੀ ਮੌਤ ਤੋਂ ਬਾਅਦ ਹੁਣ ਅਜਿਹੇ ਖ਼ਦਸ਼ੇ ਜਤਾਏ ਜਾ ਰਹੇ ਹਨ ਕਿ ਪਾਲਿਨ ਨੇ ਨਿਜੀ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਕਾਰਨ ਇਹ ਵੱਡਾ ਖੌਫਨਾਕ ਕਦਮ ਚੁੱਕਿਆ ਹੈ ਤੇ ਉਣੱਤੀ ਸਾਲਾਂ ਦੀ ਉਮਰ ਵਿੱਚ ਉਸ ਵੱਲੋਂ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ ਹੈ । ਇਸ ਮਹਾਨ ਹਸਤੀ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਉੱਥੇ ਹੀ ਪੁਲੀਸ ਦੇ ਵੱਲੋਂ ਇਸ ਅਦਾਕਾਰਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾਵੇਗੀ । ਉੱਥੇ ਹੀ ਪੁਲੀਸ ਨੂੰ ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ । ਜਿਸ ਚ ਅਦਾਕਾਰਾ ਨੇ ਲਿਖਿਆ ਕਿ ਮੇਰੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ । ਉਸ ਨੇ ਲਿਖਿਆ ਕਿ ਉਹ ਜ਼ਿੰਦਗੀ ਭਰ ਸਿਰਫ਼ ਇੱਕ ਵਿਅਕਤੀ ਨੂੰ ਪਿਆਰ ਕਰਦੀ ਸੀ । ਹਾਲਾਂਕਿ ਪੱਤਰ ਚ ਵਿਅਕਤੀ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ।
ਪਰ ਅਦਾਕਾਰਾ ਕੁਝ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਤੇ ਉਸ ਵੱਲੋਂ ਹੁਣ ਤਕ ਕਾਫ਼ੀ ਨਾਮਕ ਪਾਇਆ ਕਮਾੲਿਅਾ ਜਾ ਚੁੱਕਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਦਾਕਾਰਾਂ ਨੂੰ ਕਿਸੇ ਨਾਲ ਪਿਆਰ ਹੋ ਗਿਆ ਸੀ ਅਤੇ ਅਜਿਹੀਆਂ ਸਮੱਸਿਆਵਾਂ ਸਨ ਜੋ ਉਹ ਉੱਭਰ ਨਹੀਂ ਸਕੇ , ਜਿਸਦੇ ਚਲਦੇ ਉਸਦੇ ਵੱਲੋਂ ਇਹ ਵੱਡਾ ਖੌਫ਼ਨਾਕ ਕਦਮ ਚੁੱਕਿਆ ਗਿਆ ।
ਤਾਜਾ ਜਾਣਕਾਰੀ