ਆਈ ਤਾਜ਼ਾ ਵੱਡੀ ਖਬਰ
ਕਈ ਪਰਿਵਾਰਾਂ ਵਿੱਚ ਅਚਾਨਕ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਕੇ ਇੱਕਠੇ ਹੀ ਇਸ ਤਰ੍ਹਾਂ ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਡਿੱਗ ਪਵੇਗਾ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਵਿਆਹ ਕੇ ਖੁਸ਼ੀ-ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜਿਆ ਜਾਂਦਾ ਹੈ। ਜਵਾਈਆਂ ਨੂੰ ਆਪਣੇ ਪੁੱਤ ਬਣਾਇਆ ਜਾਂਦਾ ਹੈ। ਉਥੇ ਹੀ ਧੀਆ ਦੇ ਕੇ ਪੁੱਤ ਲੈਣ ਵਾਲੀ ਇਹ ਕਹਾਵਤ ਕਈ ਮਾਮਲਿਆਂ ਵਿਚ ਬਹੁਤ ਹੀ ਜ਼ਿਆਦਾ ਸਹੀ ਸਾਬਤ ਹੁੰਦੀ ਹੈ ਜਿਥੇ ਜਵਾਈਆਂ ਵੱਲੋਂ ਪੁੱਤ ਬਣ ਕੇ ਆਪਣੇ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਤਕ ਨਿਭਾਈਆਂ ਜਾਂਦੀਆਂ ਹਨ। ਪਰ ਉਨ੍ਹਾਂ ਹੀ ਪੁੱਤਰਾਂ ਵਰਗੇ ਜਵਾਈਆਂ ਦੇ ਨਾਲ ਜਦੋਂ ਹਾਦਸੇ ਵਾਪਰ ਜਾਂਦੇ ਹਨ ਤਾਂ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।
ਹੁਣ ਇੱਥੇ ਜਵਾਈ ਦੇ ਭੋਗ ਤੇ ਜਾ ਰਿਹਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਦੂਜੇ ਜਵਾਈ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਫਾਜ਼ਿਲਕਾ ਰਾਜ ਮਾਰਗ ਤੇ ਪੈਂਦੇ ਪਿੰਡ ਗਜਨੀ ਵਾਲਾ ਮੋੜ ਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਜਲਾਲਾਬਾਦ ਦੇ ਪਿੰਡ ਕਟੀਆਂ ਵਾਲਾ ਦੇ ਰਹਿਣ ਵਾਲੇ ਕੁਝ ਲੋਕ ਜਵਾਈ ਦੀ ਮੌਤ ਹੋਣ ਤੇ ਉਸ ਦੇ ਪਾਏ ਜਾਣ ਵਾਲੇ ਭੋਗ ਦੇ ਵਿਚ ਸ਼ਾਮਲ ਹੋਣ ਵਾਸਤੇ ਪੀਟਰ ਰੇਹੜੇ ਤੇ ਸਵਾਰ ਹੋ ਕੇ ਜਾ ਰਹੇ ਸਨ।
ਜਿੱਥੇ ਇਨ੍ਹਾਂ ਲੋਕਾਂ ਦੀ ਗਿਣਤੀ 22 ਦੱਸੀ ਗਈ ਹੈ ਉਥੇ ਹੀ ਰਸਤੇ ਵਿੱਚ ਪੀਟਰ ਰੇੜਾ ਇਕ ਬਾਈਕ ਨੂੰ ਬਚਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਪਲਟ ਗਿਆ। ਇਸ ਭਿਆਨਕ ਹਾਦਸੇ ਵਿਚ ਜਿੱਥੇ ਦੂਜੇ ਜੁਆਈ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ ਹੈ ਉਥੇ ਹੀ ਬਾਕੀ ਲੋਕਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿਨ੍ਹਾਂ ਦੀ ਗਿਣਤੀ ਅੱਠ ਦੱਸੀ ਗਈ ਹੈ।
ਦੱਸਿਆ ਗਿਆ ਹੈ ਕਿ ਇਸ ਪਿੰਡ ਦੇ ਰਹਿਣ ਵਾਲਾ ਸੰਤ ਸਿੰਘ ਜਿਥੇ ਆਪਣੇ ਕੁਝ ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਜਾਣ ਵਾਲੇ ਜਵਾਈ ਦੇ ਭੋਗ ਵਿਚ ਸ਼ਾਮਲ ਹੋਣ ਵਾਸਤੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਜਾ ਰਿਹਾ ਸੀ ਤਾਂ ਉਸ ਦੇ ਦੂਜੇ ਜਵਾਈ ਦੀ ਵੀ ਮੌਤ ਹੋ ਗਈ।
Home ਤਾਜਾ ਜਾਣਕਾਰੀ ਪੰਜਾਬ: ਦਾਮਾਦ ਦੇ ਭੋਗ ਤੇ ਜਾ ਰਹਿਆਂ ਨਾਲ ਵਾਪਰਿਆ ਭਾਣਾ, ਸੜਕੀ ਹਾਦਸੇ ਚ ਦੂਜੇ ਜਵਾਈ ਸਣੇ 3 ਦੀ ਹੋਈ ਮੌਤ
ਤਾਜਾ ਜਾਣਕਾਰੀ