BREAKING NEWS
Search

ਪੰਜਾਬ: ਵਿਆਹੁਤਾ ਕੁੜੀ ਨੂੰ ਅਚਾਨਕ ਰਸੋਈ ਚ ਚਾਹ ਬਣਾਉਂਦੇ ਮੌਤ ਨੇ ਆ ਘੇਰਿਆ

ਆਈ ਤਾਜ਼ਾ ਵੱਡੀ ਖਬਰ 

ਘਰਾਂ ਵਿੱਚ ਜਿੱਥੇ ਔਰਤਾਂ ਵੱਲੋਂ ਰੋਜ਼ਾਨਾ ਹੀ ਘਰੇਲੂ ਕੰਮ ਕੀਤੇ ਜਾਂਦੇ ਹਨ। ਉਥੇ ਹੀ ਔਰਤਾਂ ਵੱਲੋਂ ਘਰ ਨੂੰ ਸਵਰਗ ਬਣਾ ਕੇ ਰੱਖਿਆ ਜਾਂਦਾ ਹੈ। ਘਰ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਜਿੱਥੇ ਔਰਤਾਂ ਵੱਲੋਂ ਖਾਸ ਤੌਰ ਤੇ ਮਹਿਮਾਨ-ਨਿਵਾਜ਼ੀ ਕੀਤੀ ਜਾਂਦੀ ਹੈ ਉਥੇ ਹੀ ਘਰਾਂ ਵਿੱਚ ਵਾਪਰਨ ਵਾਲੇ ਕਈ ਹਾਦਸੇ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਸੁੱਟ ਦਿੰਦੇ ਹਨ। ਬਹੁਤ ਸਾਰੀਆਂ ਔਰਤਾਂ ਜਿੱਥੇ ਬੀਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ ਉੱਥੇ ਹੀ ਕਈ ਕੰਮ ਕਾਜੀ ਔਰਤਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਜਿੱਥੇ ਅਚਾਨਕ ਵਾਪਰਨ ਵਾਲੇ ਬਹੁਤ ਸਾਰੇ ਸੜਕੀ ਹਾਦਸਿਆਂ ਦੇ ਵਿਚ ਕਈ ਨੌਕਰੀ ਪੇਸ਼ਾ ਔਰਤਾਂ ਦੀ ਜਾਨ ਚਲੀ ਜਾਂਦੀ ਹੈ।

ਇਸ ਤਰ੍ਹਾਂ ਅਚਾਨਕ ਘਰਾਂ ਵਿੱਚ ਵਾਪਰਨ ਵਾਲੇ ਕਈ ਹਾਦਸੇ ਬਹੁਤ ਸਾਰੀਆਂ ਔਰਤਾਂ ਦੀ ਜਾਨ ਲੈ ਲੈਂਦੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਹੁਣ ਉਥੇ ਪੰਜਾਬ ਵਿਚ ਇਕ ਵਿਆਹੁਤਾ ਕੁੜੀ ਦੀ ਅਚਾਨਕ ਮੌਤ ਹੋਈ ਹੈ। ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਹਲਕਾ ਸ਼ਾਹਕੋਟ ਤੋਂ ਸਾਹਮਣੇ ਆਇਆ ਹੈ।

ਜਿੱਥੇ ਰਿਸ਼ੀ ਨਾਗਰ ਮੁਹੱਲੇ ਵਿੱਚ ਰਹਿਣ ਵਾਲੀ ਇਕ 35 ਸਾਲਾ ਵਿਆਹੁਤਾ ਔਰਤ ਮਨਜੀਤ ਕੌਰ ਦੀ ਰਸੋਈ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਨਜੀਤ ਕੌਰ ਦਾ ਪਿਤਾ ਉਸ ਨੂੰ ਮਿਲਣ ਵਾਸਤੇ ਘਰ ਆਇਆ ਹੋਇਆ ਸੀ। ਜਿੱਥੇ ਪਿਤਾ ਰਾਜਪਾਲ ਪੁਤਰ ਬਿਸ਼ਨ ਸਿੰਘ ਵਾਸੀ ਹਾਕਮ ਵਾਲਾ ਥਾਣਾ ਭਗਤਾ ਭਾਈ 10 ਸਤੰਬਰ ਨੂੰ ਆਪਣੀ ਧੀ ਨੂੰ ਮਿਲਣ ਪਹੁੰਚਿਆ ਤਾਂ ਧੀ ਜਦੋਂ ਪਿਤਾ ਲਈ ਚਾਹ ਬਣਾਉਣ ਰਸੋਈ ਵਿਚ ਗਈ ਤਾਂ ਅਚਾਨਕ ਹੀ ਰਸੋਈ ਵਿਚ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ।

ਉਸ ਦੇ ਪਤੀ ਸੁਖਵਿੰਦਰ ਸਿੰਘ ਵੱਲੋਂ ਉਸ ਉਪਰ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫ਼ਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਜਲੰਧਰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਤੇ ਓਥੋਂ ਹੀ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭੇਜਿਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਹੈ।



error: Content is protected !!