ਆਈ ਤਾਜ਼ਾ ਵੱਡੀ ਖਬਰ
ਜਲਦ ਅਮੀਰ ਬਣਨ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਧੋਖਾਧੜੀ ਕੀਤੀ ਜਾ ਰਹੀ ਹੈ। ਉੱਥੇ ਹੀ ਅਜਿਹੇ ਅਨਸਰਾਂ ਵੱਲੋਂ ਪੜ੍ਹੇ ਲਿਖੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਵੱਡੀ ਠੱਗੀ ਮਾਰੀ ਜਾਂਦੀ ਹੈ। ਜਿਸ ਸਮੇਂ ਤਕ ਉਹਨਾਂ ਲੋਕਾਂ ਨੂੰ ਇਸ ਦੀ ਜਾਣਕਾਰੀ ਹੁੰਦੀ ਹੈ ਉਸ ਸਮੇਂ ਤਕ ਠੱਗੀ ਮਾਰਨ ਵਾਲੇ ਪੈਸੇ ਲੈ ਕੇ ਰਫੂਚੱਕਰ ਹੋ ਜਾਂਦੇ ਹਨ। ਕੁਝ ਲੋਕਾਂ ਵੱਲੋਂ ਜਿਥੇ ਆਨਲਾਇਨ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਟਰੈਵਲ ਏਜੰਟ ਬਣ ਕੇ ਠੱਗੀਆਂ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਇੱਥੇ ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਪੁਲਸ ਦੇ ਥਾਣੇਦਾਰ ਨਾਲ ਠੱਗੀ ਵੱਜੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪੁਲਿਸ ਥਾਣੇਦਾਰ ਬਲਜਿੰਦਰ ਸਿੰਘ ਨਿਵਾਸੀ ਪਿੰਡ ਕਿਲੀ ਚਾਹਲਾਂ ਨਾਲ ਉਸ ਸਮੇਂ ਵੱਡੀ ਠੱਗੀ ਵੱਜੀ ਹੈ ਜਦੋਂ ਉਸ ਵੱਲੋਂ ਆਪਣੇ ਬੇਟੇ ਨੂੰ ਜਰਮਨ ਭੇਜਣ ਦੇ ਨਾਂ ਤੇ ਟਰੈਵਲ ਏਜੰਟਾਂ ਨੂੰ 6 ਲੱਖ 20 ਹਜ਼ਾਰ ਰੁਪਏ ਦਿੱਤੇ ਗਏ ਸਨ। ਜਿੱਥੇ ਹੁਣ ਉਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇਹ ਮਾਮਲਾ ਸ਼ਿਕਾਇਤ ਕਰਤਾ ਵੱਲੋਂ ਟ੍ਰੈਵਲ ਏਜੰਟਾਂ ਹਰਕੀਰਤ ਸਿੰਘ , ਅਤੇ ਸੁਰਜੀਤ ਸਿੰਘ ਨਿਵਾਸੀ ਹਰਿਆਣਾ ਦੇ ਖਿਲਾਫ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਵਾਸਤੇ ਹਰਿਆਣੇ ਦੇ ਟਰੈਵਲ ਏਜੰਟ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਜਿਸ ਵਾਸਤੇ 1 ਰਿਸ਼ਤੇਦਾਰ ਵੱਲੋਂ ਦੱਸਿਆ ਗਿਆ ਸੀ। ਜਿੱਥੇ ਟਰੈਵਲ ਏਜੰਟਾਂ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਜਰਮਨੀ ਭੇਜਣ ਵਾਸਤੇ 12 ਲੱਖ ਰੁਪਏ ਮੰਗੇ ਸਨ ਜੋ ਕਿ ਦਸ ਲੱਖ ਤਹਿ ਹੋਏ ਸਨ। ਇਹ ਮਾਮਲਾ ਜਿੱਥੇ ਨਵੰਬਰ 2018 ਦਾ ਹੈ ਉਥੇ ਹੀ 2019 ਦੇ ਵਿਚ ਉਨ੍ਹਾਂ ਨੂੰ ਆਖਿਆ ਗਿਆ ਕਿ ਪਾਸਪੋਰਟ ਕਾਪੀ ,ਸਰਟੀਫਿਕੇਟ ਅਤੇ ਕੁਝ ਫੋਟੋਆਂ ਤੇ ਨਾਲ ਦੀ ਨਾਲ ਪੰਜ ਲੱਖ ਰੁਪਏ ਦਿੱਤੇ ਜਾਣ ਅਤੇ ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਫੀਸ ਵੀ ਦਿੱਤੇ ਗਏ ਸਨ।
ਕੁਝ ਦਿਨਾਂ ਬਾਅਦ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦਾ ਵੀਜ਼ਾ ਆ ਗਿਆ ਹੈ ਅਤੇ ਬਾਕੀ ਪੈਸੇ ਟਿਕਟ ਵਾਸਤੇ ਇੱਕ ਲੱਖ ਦੇ ਦਿੱਤੇ ਜਾਣ ਜੋ ਕਿ ਉਨ੍ਹਾਂ ਵੱਲੋਂ ਖਾਤੇ ਵਿੱਚ ਪਾ ਦਿੱਤੇ ਗਏ ਅਤੇ ਉਸ ਤੋਂ ਬਾਅਦ ਏਂਜੰਟ ਵੱਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ