BREAKING NEWS
Search

ਪੰਜਾਬ: ਸਾਲ ਪਹਿਲਾਂ ਨਵੀ ਵਿਆਹੀ ਕੁੜੀ ਦੀ ਹੋਈ ਦਰਦਨਾਕ ਹਾਦਸੇ ਚ ਮੌਤ, ਸਿਰ ਦੇ ਉੱਡੇ ਚੀਥੜੇ

ਆਈ ਤਾਜ਼ਾ ਵੱਡੀ ਖਬਰ 

ਵਧ ਰਹੇ ਸੜਕ ਹਾਦਸਿਆਂ ਦੇ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਦੁਖਦਾਈ ਹਾਦਸੇ ਕਈ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਨੂੰ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ। ਜਿਸ ਨਾਲ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ। ਜਿਸ ਵਾਸਤੇ ਬਹੁਤ ਸਾਰੇ ਵਾਹਨ ਚਾਲਕਾਂ ਲਈ ਨਿਯਮ ਵੀ ਲਾਗੂ ਕੀਤੇ ਗਏ ਹਨ।

ਪਰ ਲੋਕਾਂ ਵੱਲੋਂ ਨਿਯਮਾਂ ਦੀ ਵਰਤੋਂ ਨਾਂ ਕਰਦਿਆਂ ਹੋਇਆਂ ਅਣਗਹਿਲੀ ਵਰਤ ਲਈ ਜਾਂਦੀ ਹੈ। ਪੰਜਾਬ ਵਿੱਚ ਇੱਥੇ ਇੱਕ ਸਾਲ ਪਹਿਲਾਂ ਵਿਆਹੀ ਹੋਈ ਕੁੜੀ ਦੀ ਦਰਦਨਾਕ ਮੌਤ ਹੋਈ ਹੈ ਜਿਸਦੇ ਸਿਰ ਦੇ ਚੀਥੜੇ ਉੱਡੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਔੜ, ਰਾਹੋਂ ਮੁੱਖ ਮਾਰਗ ਤੋਂ ਸਾਹਮਣੇ ਆਇਆ ਹੈ। ਜਿੱਥੇ ਸੜਕ ਤੇ ਪਿੰਡ ਗਰਚਾ ਅਤੇ ਮਾਹਲਪੁਰ ਦੇ ਵਿਚਕਾਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 30 ਸਾਲਾਂ ਦੀ ਨਵਵਿਆਹੁਤਾ ਪ੍ਰਿਆ ਪਤਨੀ ਪਰਮਜੀਤ ਸਿੰਘ ਆਪਣੀ ਨਨਦੋਈਏ ਦੇ ਨਾਲ ਮੋਟਰ ਸਾਈਕਲ ਤੇ ਜਾ ਰਹੀ ਸੀ।

ਉਸ ਸਮੇਂ ਉਸਦੇ ਨਣਦੋਈਏ ਦੇ ਦੋ ਬੱਚੇ ਵੀ ਉਹਨਾਂ ਦੇ ਨਾਲ਼ ਹੀ ਮੋਟਰਸਾਈਕਲ ਤੇ ਸਵਾਰ ਸਨ। ਜਦੋਂ ਇਹ ਸਾਰੇ ਹੀ ਪਿੰਡ ਗੜਪਧਾਣਾ ਨੂੰ ਜਾ ਰਹੇ ਸਨ। ਜੋ ਕਿ ਹਸਪਤਾਲ ਵਿੱਚ ਦਾਖਲ ਕਰਾਏ ਗਏ ਆਪਣੇ ਸਹੁਰੇ ਨੂੰ ਮਿਲਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ। ਉਸ ਸਮੇਂ ਹੀ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਇਕ ਤੇਜ਼ ਰਫਤਾਰ ਅਣਪਛਾਤੇ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਟੱਕਰ ਦੇ ਨਾਲ ਪ੍ਰਿਆ ਟਰੱਕ ਦੇ ਹੇਠਾਂ ਆ ਗਈ ਅਤੇ ਟਰੱਕ ਉਸ ਦੇ ਸਿਰ ਦੇ ਉਪਰੋਂ ਦੀ ਲੰਘ ਗਿਆ, ਜਿਸ ਕਾਰਨ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋਵੇ ਜਿਸ ਦੀ ਧੌਣ ਧੜ ਨਾਲੋਂ ਵੱਖ ਹੋ ਗਈ ਅਤੇ ਸਿਰ ਦੇ ਚੀਥੜੇ ਉੱਡ ਗਏ। ਉੱਥੇ ਹੀ ਉਸ ਦਾ ਨਣਦੋਈਆ ਅਤੇ ਉਸਦੇ ਬੱਚੇ ਇਕ ਸਾਈਡ ਤੇ ਡਿੱਗ ਪਏ ਜਿਨ੍ਹਾਂ ਦਾ ਬਚਾਅ ਹੋ ਗਿਆ ਪਰ ਉਨ੍ਹਾਂ ਨੂੰ ਵੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਟਰੱਕ ਚਾਲਕ ਜਿੱਥੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਉਥੇ ਹੀ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ।



error: Content is protected !!