ਆਈ ਤਾਜ਼ਾ ਵੱਡੀ ਖਬਰ
ਗੁਰੂ ਸਾਹਿਬਾਨ ਵੱਲੋਂ ਜਿਥੇ ਲੋਕਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਦਾ ਮਾਰਗ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸਿੱਖਿਆਵਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਵਿਦੇਸ਼ਾਂ ਦੀ ਧਰਤੀ ਤੇ ਵਸਣ ਵਾਲੇ ਦੂਜੇ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਜਿਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣਾ ਸ਼ਰਧਾ ਸਤਿਕਾਰ ਪਰਗਟ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਿੱਥੇ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਹੁਣ ਪੰਜਾਬ ਵਿਚ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾ ਵਿਚਕਾਰ ਝੜਪ ਹੋਈ ਹੈ ਜਿਥੇ ਤਲਵਾਰਾਂ ਚੱਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਕੋਟ ਦੀ ਜਰਮਨ ਕੰਪਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਉਸ ਸਮੇਂ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਦੇ ਮੌਕੇ ਤੇ ਪੈ ਰਹੇ ਭੋਗ ਦੇ ਦੌਰਾਨ ਦੋ ਧਿਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਜ਼ਬਰਦਸਤ ਝੜਪ ਹੋ ਗਈ।
ਇਹ ਘਟਨਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਾਪਰੀ ਹੈ ਓਥੇ ਹੀ ਦੋਹਾਂ ਧਿਰਾਂ ਵੱਲੋਂ ਇੱਕ-ਦੂਸਰੇ ਉਪਰ ਲਗਾਤਾਰ ਹਮਲਾ ਕੀਤਾ ਗਿਆ ਜਿਸ ਵਿਚ ਘਸੁੰਨ ਮੁੱਕੇ ਚਲਾਏ ਗਏ ਅਤੇ ਇਸ ਤੋਂ ਇਲਾਵਾ ਇਹ ਗੱਲ ਏਥੋਂ ਤੱਕ ਪਹੁੰਚ ਗਈ ਪਵਿੱਤਰ ਸ਼ਾਸ਼ਤਰ ਚੁੱਕ ਕੇ ਹਮਲਾ ਕੀਤਾ ਗਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਜਾਏ ਗਏ ਸਨ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਗਰਾਂਦ ਦੇ ਮੌਕੇ ਤੇ ਸਾਰੀ ਸੰਗਤ ਗੁਰਦੁਆਰਾ ਸਾਹਿਬ ਵਿੱਚ ਇਕੱਠੀ ਹੋਈ ਸੀ।
ਉਸ ਸਮੇਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੱਲੋਂ ਸੰਗਤਾਂ ਨੂੰ ਜਿਥੇ ਭੋਗ ਉਪਰੰਤ ਸੰਬੋਧਨ ਕੀਤਾ ਗਿਆ। ਜਦੋਂ ਉਹ ਬੈਠਣ ਲੱਗੇ ਤਾਂ ਸਾਬਕਾ ਪ੍ਰਧਾਨ ਵੱਲੋਂ ਉਨ੍ਹਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਗਈ ਅਤੇ ਇਹ ਵਿਵਾਦ ਦਾ ਕਾਰਨ ਬਣ ਗਈ, ਜੋ ਗਾਲੀ-ਗਲੋਚ ਤੋਂ ਲੈ ਕੇ ਇਕ-ਦੂਸਰੇ ਉਪਰ ਸ਼ਸਤਰਾਂ ਨਾਲ ਵਾਰ ਕਰਨ ਤੱਕ ਜਾ ਪਹੁੰਚੇ ਅਤੇ ਇਸ ਘਟਨਾ ਵਿੱਚ ਦੋਹਾਂ ਧਿਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਘਟਨਾ ਵਿਚ ਪਤੀ-ਪਤਨੀ ਜਖ਼ਮੀ ਹੋਏ ਹਨ ਜੋ ਹਸਪਤਾਲ ਵਿਚ ਜੇਰੇ ਇਲਾਜ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।
Home ਤਾਜਾ ਜਾਣਕਾਰੀ ਪੰਜਾਬ: ਸੰਗਰਾਂਦ ਵਾਲੇ ਦਿਨ ਗੁਰਦਵਾਰਾ ਸਾਹਿਬ ਚ 2 ਧਿਰਾਂ ਵਿਚਕਾਰ ਹੋਈ ਜਬਰਦਸਤ ਝੜਪ, ਚਲੀਆਂ ਤਲਵਾਰਾਂ
ਤਾਜਾ ਜਾਣਕਾਰੀ