ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪਰਿਵਾਰਾਂ ਦੀ ਆਰਥਿਕ ਸਥਿਤੀ ਜਿਥੇ ਕਿਸੇ ਨਾ ਕਿਸੇ ਕਾਰਨ ਕਮਜ਼ੋਰ ਹੋ ਰਹੀ ਹੈ। ਅਤੇ ਕੁਝ ਪਰਿਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ। ਹੁਣ ਪੰਜਾਬ ਵਿੱਚ ਪਿਤਾ ਵਲੋਂ 4 ਸਾਲਾਂ ਧੀ ਨੂੰ ਨਹਿਰ ਚ ਦਿੱਤਾ ਧੱਕਾ, ਨਹੀਂ ਕਰ ਪਾ ਰਿਹਾ ਸੀ ਪਾਲਣ ਪੋਸ਼ਣ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਦੇ ਸੁਖਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇੱਕ ਪਿਤਾ ਵੱਲੋ ਆਪਣੀ 4 ਸਾਲਾ ਬੱਚੀ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਹੈ ਕਿਉਂਕਿ ਉਸ ਵੱਲੋਂ ਆਪਣੀ ਬੱਚੀ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਨਹੀਂ ਕੀਤਾ ਜਾ ਸਕਦਾ ਸੀ।
ਜਿੱਥੇ ਹੁਣ ਦੋਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਵੱਲੋਂ ਸਾਰਾ ਦੋਸ਼ ਕਬੂਲ ਕਰ ਲਿਆ ਗਿਆ ਹੈ। ਉੱਥੇ ਹੀ ਦੋਸ਼ੀ ਜੱਜ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਖਿੱਪਾਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਰਹਿ ਰਿਹਾ ਹੈ। ਜਿਸ ਵੱਲੋਂ ਸਾਰੀ ਘਟਨਾ ਬਾਰੇ ਦੱਸਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਉਸਦੀ ਪਤਨੀ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਚਾਰ ਸਾਲਾਂ ਦੀ ਬੇਟੀ ਹਰਗੁਣ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਹੀਂ ਕੀਤਾ ਜਾ ਰਿਹਾ ਸੀ।
ਇਸ ਸਭ ਨੂੰ ਵੇਖਦੇ ਹੋਏ ਬੀਮਾਰ ਪਤਨੀ ਰਣਜੀਤ ਕੌਰ ਵੱਲੋਂ ਆਖਿਆ ਗਿਆ ਕਿ ਉਹ ਆਪਣੀ ਬੇਟੀ ਨੂੰ ਉਸ ਦੀ ਮਾਸੀ ਦੇ ਘਰ ਛੱਡ ਆਵੇ। ਜਿੱਥੇ ਬੁੱਧਵਾਰ ਨੂੰ ਪਤਨੀ ਵੱਲੋਂ ਅਜਿਹਾ ਆਖਿਆ ਗਿਆ ਤਾਂ ਉਸ ਵੱਲੋਂ ਆਪਣੀ ਬੇਟੀ ਨੂੰ ਮਾਸੀ ਘਰ ਛੱਡਣ ਵਾਸਤੇ ਆਪਣੇ ਘਰ ਤੋਂ ਢਾਈ ਵਜੇ ਦੇ ਕਰੀਬ ਦੋਸ਼ੀ ਪਿਤਾ ਆਪਣੀ ਬੇਟੀ 4 ਸਾਲਾ ਕੁੜੀ ਹਰਗੁਣ ਨੂੰ ਨਾਲ ਲੈ ਗਿਆ ਅਤੇ ਬੱਸ ਵਿਚ ਬੈਠ ਗਿਆ।
ਅਚਾਨਕ ਹੀ ਉਸ ਦੇ ਮਨ ਵਿਚ ਕੁਝ ਆਉਣ ਤੇ ਉਹ ਬੱਸ ਤੋਂ ਹੇਠਾਂ ਉੱਤਰ ਆਇਆ ਅਤੇ ਨਜ਼ਦੀਕ ਹੀ ਇਕ ਨਹਿਰ ਵਿੱਚ ਆਪਣੀ ਬੱਚੀ ਨੂੰ ਧੱਕਾ ਦੇ ਦਿੱਤਾ ਅਤੇ ਘਰ ਪਰਤ ਆਇਆ। ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ