ਆਈ ਤਾਜ਼ਾ ਵੱਡੀ ਖਬਰ
ਸਰਕਾਰ ਵੱਲੋਂ ਦੇਸ਼ ਅੰਦਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਫੈਸਲੇ ਕੀਤੇ ਗਏ ਹਨ ਜਿਸ ਸਦਕਾ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਬਹੁਤ ਸਾਰੇ ਐਲਾਨ ਵੀ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਹੁਣ ਇੰਡੀਆ ਚ ਆਮ ਜਨਤਾ ਲਈ ਆਈ ਵੱਡੀ ਚੰਗੀ ਖਬਰ, ਇਹ ਦਵਾਈਆਂ ਹੋਣ ਜਾ ਰਹੀਆਂ ਏਨੀਆਂ ਸਸਤੀਆਂ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਬਹਿਤਰੀਨ ਸਿਹਤ ਸਹੂਲਤਾਂ ਦੇਣ ਵਾਸਤੇ ਬਹੁਤਾ ਬਦਲਾਅ ਕੀਤੇ ਜਾ ਰਹੇ ਹਨ ਜਿਥੇ ਹੁਣ ਸਰਕਾਰ ਵੱਲੋਂ ਕੁਝ ਚੀਜ਼ਾਂ ਸਸਤੀਆਂ ਕੀਤੀਆ ਜਾ ਰਹੀਆਂ ਹਨ।
ਜਿਸ ਸਦਕਾ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਫਾਇਦਾ ਹੋ ਸਕੇ। ਜਿੱਥੇ ਹੁਣ ਕੁਝ ਦਵਾਈਆਂ ਵੀ ਸਸਤੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਐਂਟੀਬਾਇਓਟਿਕਸ ਅਤੇ ਕੈਂਸਰ ਰੋਕੂ ਦਵਾਈਆਂ ਸਸਤੀਆਂ ਹੋਣਗੀਆਂ । ਸਰਕਾਰ ਦੇ ਇਸ ਕਦਮਨਾਲ ਲੋਕਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਹਾਸਲ ਹੋਣਗੀਆਂ। ਜਿਸ ਬਾਰੇ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਚ 34 ਨਵੀਆਂ ਵਾਧੂ ਦਵਾਈਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਕਈ ਕੈਂਸਰ ਰੋਕੂ ਦਵਾਈਆਂ, ਐਂਟੀਬਾਇਓਟਿਕਸ ਅਤੇ ਟੀਕੇ ਦੀਆਂ ਕੀਮਤਾਂ ਵਿੱਚ ਗਿਰਾਵਟ ਕੀਤੀ ਜਾ ਰਹੀ ਹੈ ਜਿਸ ਨਾਲ ਇਨ੍ਹਾਂ ਦੀ ਕੀਮਤ ਹੁਣ ਹੋਰ ਜ਼ਿਆਦਾ ਸਸਤੀ ਹੋ ਜਾਵੇਗੀ।
ਇਸ ਨਾਲ ਮਰੀਜ਼ਾਂ ਨੂੰ ਘੱਟ ਕੀਮਤ ਤੇ ਇਲਾਜ ਮਿਲੇਗਾ। ਦੱਸ ਦਈਏ ਕਿ ਸਸਤੀਆਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਇਨਫੈਕਸ਼ਨ ਦੀ ਰੋਕਥਾਮ ਵਾਲੀਆਂ ਦਵਾਈਆਂ ਆਈਵਰਮੈਕਟਿਨ, ਮੁਪੀਰੋਸਿਨ ਅਤੇ ਮੇਰੋਪੇਨੇਮ ਦੇ ਨਾਮ ਆਉਂਦੇ ਹਨ।
ਜਿਸ ਨਾਲ ਇਨ੍ਹਾਂ ਦਵਾਈਆਂ ਦੀ ਗਿਣਤੀ 384 ਹੋ ਗਈ ਹੈ। ਉੱਥੇ ਹੀ 4 ਪ੍ਰਮੁੱਖ ਕੈਂਸਰ ਰੋਕੂ ਦਵਾਈਆਂ ਵੀ ਸਸਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਬੇਂਡਾਮਸਟਾਈਨ ਹਾਈਡ੍ਰੋਕਲੋਰਾਈਡ, ਇਰੀਨੋਟੇਕਨ ਐੱਚ. ਸੀ. ਆਈ. ਟ੍ਰਾਈਹਾਈਡਰੇਟ, ਲੇਨਾਲੇਡੋਮਾਈਡ ਅਤੇ ਲਿਊਪ੍ਰੋਲਾਈਡ ਐਸੀਟੇਟ ਅਤੇ ਮਨੋਰੋਗੀਆਂ ਵਾਸਤੇ ਦਵਾਈਆਂ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਅਤੇ ਬਿਊਪ੍ਰੇਨੋਰਫਾਈਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਵਾਈਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਕੀਤੇ ਜਾਣ ਨਾਲ ਜਿੱਥੇ ਬਹੁਤ ਸਾਰੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿੱਚ ਸਿਹਤ ਸਹੂਲਤਾਂ ਦਾ ਫਾਇਦਾ ਹੋਵੇਗਾ। ਉੱਥੇ ਹੀ ਮਰੀਜ਼ਾਂ ਦਾ ਖਰਚਾ ਵੀ ਘੱਟ ਆਵੇਗਾ।
ਤਾਜਾ ਜਾਣਕਾਰੀ