BREAKING NEWS
Search

ਬੱਚਿਆਂ ਦੀ ਦੁਰਲੱਭ ਬਿਮਾਰੀ ਨਾਲ ਚਲੀ ਜਾਵੇਗੀ ਅੱਖਾਂ ਦੀ ਰੋਸ਼ਨੀ, ਉਸ ਤੋਂ ਪਹਿਲਾਂ ਹੀ ਮਾਪੇ ਨਿਕਲੇ ਦੁਨੀਆਂ ਦਿਖਾਉਣ

ਆਈ ਤਾਜ਼ਾ ਵੱਡੀ ਖਬਰ

ਸੋਸ਼ਲ ਮੀਡੀਆ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਇੱਕ ਅਜਿਹਾ ਅੰਗ ਬਣ ਚੁੱਕਿਆ ਹੈ ਜਿਸ ਤੋਂ ਬਿਨਾਂ ਹੁਣ ਜ਼ਿੰਦਗੀ ਜੀਣਾ ਅਸੰਭਵ ਹੋ ਚੁੱਕਿਆ ਹੈ । ਅਕਸਰ ਹੀ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਦਿਨੀਂ ਇਕ ਭਾਵੁਕ ਕਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਸੁਰਖੀਆਂ ਬਟੌਰਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਇਕ ਅਜਿਹੀ ਵੀਡੀਓ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵੀਡੀਓ ਵਿਚ ਇਕ ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਨਜ਼ਰ ਆ ਰਿਹਾ ਹੈ ।

ਇਹ ਪਰਿਵਾਰ ਇਨ੍ਹਾਂ ਦਿਨੀਂ ਦੁਨੀਆਂ ਦੇ ਵੱਖੋ ਵੱਖਰੇ ਹਿੱਸਿਆਂ ਦੀ ਸੈਰ ਕਰਨ ਲਈ ਨਿਕਲਿਆ ਹੋਇਆ ਹੈ, ਇਸ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਭਾਵੁਕ ਹੋ ਜਾਓਗੇ । ਦਰਅਸਲ ਇਕ ਵਿਅਕਤੀ ਜੋ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਵਿਚ ਰਹਿੰਦਾ ਹੈ, ਉਹ ਵਿਅਕਤੀ ਆਪਣੀ ਪਤਨੀ ਤੇ ਆਪਣੇ ਚਾਰ ਬੱਚਿਆਂ ਨਾਲ ਯਾਤਰਾ ਕਰਨ ਦੀ ਉਸ ਵੱਲੋਂ ਯੋਜਨਾ ਬਣਾਈ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਦੁਨੀਆਂ ਦੀ ਯਾਤਰਾ ਕਰ ਰਹੇ ਹਨ ਉਹ ਵੀਡਿਓਜ਼ ਵਿੱਚ ਪੂਰੀ ਮੌਜ ਮਸਤੀ ਕਰਦੇ ਨਜ਼ਰ ਆ ਰਹੇ ਹਨ ।

ਇਸ ਪਿੱਛੇ ਦਾ ਵੱਡਾ ਕਾਰਨ ਇਹ ਹੈ ਕਿ ਉਹ ਆਪਣੀ ਪਤਨੀ ਸਮੇਤ ਤਿੰਨੇ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਦੁਨੀਆ ਦਿਖਾਉਣਾ ਚਾਹੁੰਦੇ ਹਨ । ਇਸ ਜੋੜੇ ਦੇ ਬੱਚਿਆ ਨੂੰ ਇਕ ਦੁਰਲੱਭ ਬੀਮਾਰੀ ਹੈ । ਜਿਸ ਵਿੱਚ ਉਨ੍ਹਾਂ ਦੀ ਉਮਰ ਦੇ ਨਾਲ ਦੇ ਇਨਸਾਨ ਦੀ ਨਜ਼ਰ ਹੌਲੀ ਹੌਲੀ ਘਟ ਜਾਂਦੀ ਹੈ ।

ਫਿਰ ਬਿਲਕੁਲ ਹੀ ਖ਼ਤਮ ਹੋ ਜਾਂਦੀ ਹੈ । ਉੱਥੇ ਹੀ ਦੂਜੇ ਪਾਸੇ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਨੂੰ ਰੇਟਿਨਾਈਟਿਸ ਪਿਗਮੈਂਟੋਸਾ ਨਾਂ ਦੀ ਦੁਰਲੱਭ ਬੀਮਾਰੀ ਹੈ। ਇਸ ਕਾਰਨ ਉਹ ਲੰਬੇ ਸਮੇਂ ਤੱਕ ਨਹੀਂ ਵੇਖ ਸਕੇਣਗੇ। ਇਹੀ ਇੱਕ ਵੱਡਾ ਕਾਰਨ ਹੈ ਕਿ ਇਸ ਪਿਤਾ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਤੋਂ ਪਹਿਲਾਂ ਪੂਰੀ ਦੁਨੀਆ ਵਿਖਾਈ ਜਾ ਸਕੇ ।



error: Content is protected !!