BREAKING NEWS
Search

ਅੱਜ ਸ਼ਾਮੀ ਪੰਜਾਬ ਚ ਵਾਪਰਿਆ ਕਹਿਰ -ਇਸ ਕਾਰਨ ਹੋਈ ਫੁਲਭਰ ਜਵਾਕ ਦੀ ਮੌਤ ਛਾਇਆ ਸੋਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਸ਼ਾਮੀ ਪੰਜਾਬ ਚ ਵਾਪਰਿਆ ਕਹਿਰ -ਇਸ ਕਾਰਨ ਹੋਈ ਫੁਲਭਰ ਜਵਾਕ ਦੀ ਮੌਤ ਛਾਇਆ ਸੋਗ

ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ,ਫਰੀਦਕੋਟ: ਪੰਜਾਬ ‘ਚ ਅੱਜ ਸਵੇਰੇ ਕਈ ਥਾਈਂ ਹਲਕੀ ਬਾਰਿਸ਼ ਨੇ ਮੌਸਮ ਠੰਡਾ ਕਰ ਦਿੱਤਾ ਹੈ। ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਉਥੇ ਹੀ ਇਸ ਬਾਰਿਸ਼ ਨੇ ਇੱਕ ਮਾਸੂਮ ਦੀ ਜਾਨ ਲੈ ਲਈ ਹੈ।

ਮਾਮਲਾ ਫਰੀਦਕੋਟ ਦਾ ਹੈ, ਜਿਥੇ ਬਾਜੀਗਰ ਬਸਤੀ ਦੇ ਇੱਕ ਮਜ਼ਦੂਰ ਪਰਿਵਾਰ ਦੀ ਘਰ ਦੀ ਛੱਤ ਡਿੱਗਣ ਨਾਲ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਇਹ ਮਾਸੂਮ ਤੀਸਰੀ ਕਲਾਸ ‘ਚ ਪੜ੍ਹਦਾ ਸੀ।ਮ੍ਰਿਤਕ ਦਾ ਦਾਦਾ ਜੋ ਕਿ ਅੰਗਹੀਣ ਹੈ ਨੇ ਦੱਸਿਆ ਕਿ ਉਸ ਦਾ ਪੋਤਾ ਤੀਜੀ ਵਿਚ ਪੜ੍ਹਦਾ ਸੀ ਅਤੇ ਉਹ ਸਕੂਲ ਤੋਂ ਘਰ ਆ ਕੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ।

ਪਰ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਬੱਚਾ ਛੱਤ ਥੱਲੇ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਪਰ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



error: Content is protected !!