BREAKING NEWS
Search

ਪੰਜਾਬ ਚ ਇਥੇ ਨਹਿਰ ਚੋਂ 2 ਔਰਤਾਂ ਦੀਆਂ ਮਿਲੀਆਂ ਲਾਸ਼ਾਂ, 1 ਦੀ ਹੋਈ ਪਛਾਣ ਇਕ ਦੀ ਹੋਣੀ ਬਾਕੀ

ਆਈ ਤਾਜ਼ਾ ਵੱਡੀ ਖਬਰ 

ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।ਉਥੇ ਹੀ ਅਜਿਹੇ ਕਈ ਮਾਮਲੇ ਬਹੁਤ ਸਾਰੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਉਨ੍ਹਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪਰਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਉਹ ਇਕ ਅਜਿਹੇ ਮਾਮਲੇ ਵੀ ਹੁੰਦੇ ਹਨ ਜਿੱਥੇ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕੁਝ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਰਿਵਾਰ ਤੋਂ ਦੂਰ ਕਰਨ ਦੀ ਕੋਸ਼ਿਸ਼ ਦੇ ਚਲਦਿਆਂ ਹੋਇਆਂ ਦੂਰ ਕਿਤੇ ਸੁੱਟ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਸੁੱਟ ਦਿੰਦੇ ਹਨ।

ਹੁਣ ਨਹਿਰ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਜਿੱਥੇ ਇੱਕ ਦੀ ਪਹਿਚਾ/ਣ ਹੋਈ ਹੈ ਅਤੇ ਦੂਜੀ ਦੀ ਹੋਣੀ ਬਾਕੀ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਇਲਾਕੇ ਵਿੱਚੋਂ ਲੰਘਦੀਆਂ ਦੋ ਵੱਖ-ਵੱਖ ਪਿੰਡਾਂ ਦੀਆਂ ਨਹਿਰਾਂ ਵਿੱਚ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਸ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ।

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਜਿੱਥੇ ਇਕ ਔਰਤ ਦੀ ਲਾਸ਼ ਅੱਜ ਜੰਡਵਾਲਾ ਹਨਵੰਤਾ ਦੇ ਕੋਲੋ ਲੰਘਦੀ ਨਹਿਰ ਵਿਚੋਂ ਮਿਲੀ ਜਿਸ ਦੀ ਜਾਣਕਾਰੀ ਮਿਲਣ ਤੇ ਹੀ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਵੱਲੋਂ ਇਸ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਨੂੰ ਪੋਸਟਮਾਰਟਮ ਵਾਸਤੇ ਹਸਪਤਾਲ ਭੇਜਿਆ ਗਿਆ, ਜਿਸ ਦੀ ਪਹਿਚਾਣ ਇੰਦਰਾ ਨਗਰ ਗਲੀ ਨੰਬਰ ਇੱਕ ਦੀ ਰਹਿਣ ਵਾਲੀ 40 ਸਾਲਾ ਸੁਰਜੀਤ ਕੌਰ ਪਤਨੀ ਜੰਗ ਸਿੰਘ ਵਜੋਂ ਹੋਈ ਹੈ।

ਜੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ ਜੋ ਕੇ ਕੱਲ ਤੋ ਆਪਣੇ ਘਰ ਤੋਂ ਲਾਪਤਾ ਸੀ ਜਿਸ ਬਾਬਤ ਪੁਲੀਸ ਕੋਲ ਰਿਪੋਰਟ ਵੀ ਦਿੱਤੀ ਗਈ ਸੀ। ਇਸ ਤਰਾਂ ਹੀ ਦੂਜੀ ਮਹਿਲਾ ਦੀ ਲਾਸ਼ ਪਿੰਡ ਪੱਟੀ ਸਦੀਕ ਦੇ ਨੇੜਿਓਂ ਲੰਘਦੀ ਰਾਮਸਰਾ ਮਾਇਨਰ ਵਿਚੋਂ ਬਰਾਮਦ ਹੋਈ ਹੈ। ਜਿਸ ਮਹਿਲਾ ਦੀ ਉਮਰ 50 ਸਾਲ ਦੇ ਕਰੀਬ ਦੱਸੀ ਗਈ ਹੈ ਜਿਸ ਦੀ ਪਹਿਚਾਣ ਅਜੇ ਨਹੀਂ ਹੋਈ ਹੈ ਅਤੇ ਉਸ ਨੂੰ ਪਹਿਚਾਣ ਵਾਸਤੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ।
 



error: Content is protected !!