ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀ ਉਸ ਸਮੇਂ ਸਾਰੇ ਦੇਸ਼ਾਂ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਸੀ ਜਦੋਂ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ, ਮਹਾਰਾਣੀ ਵੱਲੋਂ ਜਿੱਥੇ ਬਹੁਤ ਸਾਰੇ ਦੇਸ਼ਾਂ ਤੇ ਰਾਜ ਕੀਤਾ ਜਾ ਰਿਹਾ ਸੀ। ਉਥੇ ਹੀ ਵੱਖ ਵੱਖ ਦੇਸ਼ਾਂ ਦੇ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾ ਰਿਹਾ ਸੀ।ਹੁਣ ਮਹਾਰਾਣੀ ਐਲਿਜ਼ਾਬੇਥ-II ਨੇ ਆਸਟ੍ਰੇਲੀਆ ਨੂੰ ਲਿਖਿਆ ਸੀ ਇਕ ਰਹੱਸਮਈ ਪੱਤਰ, 2085 ਚ ਜਨਤਕ ਕਰਨ ਦੇ ਹਨ ਹੁਕਮ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿੱਥੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦਾ ਦਿਹਾਂਤ ਹੋ ਗਿਆ ਸੀ ਜਿੱਥੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਮੰਤਰੀਆਂ ਵੱਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਸੀ ਉੱਥੇ ਹੀ ਹੁਣ ਰਾਣੀ ਨਾਲ ਜੁੜੀ ਹੋਈ ਇਕ ਰਹੱਸਮਈ ਗੱਲ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਮਹਾਰਾਣੀ ਐਲੀਜ਼ਾਬੇਥ ਦੋ ਵੱਲੋਂ ਆਸਟ੍ਰੇਲੀਆ ਨੂੰ ਇਕ ‘ਗੁਪਤ ਪੱਤਰ’, ਲਿਖਿਆ ਗਿਆ ਸੀ ਜਿਸ ਨੂੰ ਉਹਨਾਂ ਵੱਲੋਂ 2085 ਵਿੱਚ ਇਸ ਪੱਤਰ ਨੂੰ ਖੋਲ੍ਹੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ, ਜਿਸ ਦੇ ਅਨੁਸਾਰ ਹੁਣ ਇਸ ਪੱਤਰ ਨੂੰ ਆਸਟ੍ਰੇਲੀਆ ਵਿੱਚ 63 ਸਾਲ ਬਾਅਦ ਜਨਤਕ ਕੀਤਾ ਜਾਵੇਗਾ।
ਦੱਸ ਦਈਏ ਕਿ ਇਸ ਪੱਤਰ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਮਹਾਰਾਣੀ ਦੇ ਕਿਸੇ ਵੀ ਸਟਾਫ ਮੈਂਬਰ ਨੂੰ ਨਹੀਂ ਹੈ। ਇਸ ਨੂੰ ਇਸ ਸਮੇਂ ਆਸਟ੍ਰੇਲੀਆ ਦੇ ਸਿਡਨੀ ਵਿਚ ਇਕ ਇਤਿਹਾਸਕ ਇਮਾਰਤ ਵਿਚ ਇਕ ਤਿਜੋਰੀ ਵਿਚ ਰੱਖਿਆ ਗਿਆ ਹੈ।ਇਹ ਪੱਤਰ ਕਿਸੇ ਸੁਰੱਖਿਅਤ ਥਾਂ ‘ਤੇ ਲੁਕੋਇਆ ਗਿਆ ਹੈ ਅਤੇ ਇਸ ਨੂੰ 2085 ਤੋਂ ਪਹਿਲਾਂ ਖੋਲ੍ਹਿਆ ਨਹੀਂ ਜਾ ਸਕਦਾ।
ਮਹਰ ਹੀ ਲਿਖਿਆ ਏ ਦੋ ਵੱਲੋਂ ਲਿਖਿਆ ਗਿਆ ਇਹ ਪੱਤਰ ਜਿੱਥੇ 2085 ਵਿੱਚ ਖੋਲ੍ਹਿਆ ਜਾਵੇਗਾ ,ਉਥੇ ਹੀ ਸਿਡਨੀ ਦੇ ਲਾਰਡ ਮੇਅਰ ਨੂੰ ਦਿੱਤੇ ਗਏ ਨਿਰਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ ਸਾਲ 2085 ਵਿੱਚ ਤੁਹਾਡੇ ਦੁਆਰਾ ਚੁਣੇ ਗਏ ਉਚਿਤ ਦਿਨ ‘ਤੇ ਤੁਸੀਂ ਕਿਰਪਾ ਕਰਕੇ ਇਸ ਪੱਤਰ ਨੂੰ ਖੋਲ੍ਹ ਕੇ ਸਿਡਨੀ ਦੇ ਨਾਗਰਿਕਾਂ ਨੂੰ ਆਪਣਾ ਸੰਦੇਸ਼ ਦਿਓਗੇ। ਆਸਟਰੇਲੀਆ ਦਾ ਦੌਰਾ ਜਿਥੇ ਮਹਾਰਾਣੀ ਐਲੀਜ਼ਾਬੇਥ 2 ਵੱਲੋਂ ਰਾਜ ਦੇ ਮੁਖੀ ਹੋਣ ਦੇ ਨਾਤੇ 16 ਵਾਰ ਕੀਤਾ ਗਿਆ ਸੀ। ਉਥੇ ਹੀ ਉਹ ਆਸਟ੍ਰੇਲੀਆ ਦੇ ਲੋਕਾਂ ਦੇ ਵਿਚ ਆਪਣੀ ਇਕ ਵੱਖਰੀ ਥਾਂ ਰੱਖਦੇ ਸਨ।
Home ਤਾਜਾ ਜਾਣਕਾਰੀ ਮਹਾਰਾਣੀ ਐਲਿਜ਼ਾਬੇਥ-II ਨੇ ਆਸਟ੍ਰੇਲੀਆ ਨੂੰ ਲਿਖਿਆ ਸੀ ਇਕ ਰਹੱਸਮਈ ਪੱਤਰ, 2085 ਚ ਜਨਤਕ ਕਰਨ ਦੇ ਹਨ ਹੁਕਮ
ਤਾਜਾ ਜਾਣਕਾਰੀ