ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ੍ਹ ਲੋਕਾਂ ਵਿੱਚ ਸਹਿਣ ਸ਼ਕਤੀ ਲਗਾਤਾਰ ਘਟ ਰਹੀ ਹੈ । ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੋਕ ਆਪਸ ਵਿੱਚ ਕੁਝ ਇਸ ਕਦਰ ਉਲਝਦੇ ਹਨ ਕਿ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਈ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ। ਜਿੱਥੇ ਗੋਹੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਐਨੀ ਭਿਆਨਕ ਜੰਗ ਚੱਲੀ ਕਿ ਜਿਸ ਕਾਰਨ ਦੋਹਾਂ ਧਿਰਾਂ ਦੇ ਵੱਲੋਂ ਡਾਂਗਾਂ ਤੇ ਤਲਵਾਰਾਂ ਚਲਾਈਆਂ ਗਈਆਂ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਇਸ ਸਬੰਧੀ ਪਤਾ ਚੱਲਿਆ ਹੈ ਕਿ ਲੁਧਿਆਣਾ ਦੇ ਥਾਣਾ ਟਿੱਬਾ ਦੇ ਇਲਾਕਾ ਸੁਰਜੀਤ ਕਾਲੋਨੀ ਟਿੱਬਾ ਰੋਡ ਤੇ ਸ਼ਨੀਵਾਰ ਨੂੰ ਗੋਹੇ ਨੂੰ ਲੈ ਕੇ ਡੇਅਰੀ ਮਾਲਕਾਂ ਅਤੇ ਕਲੋਨੀ ਦੇ ਲੋਕਾਂ ਵਿਚਕਾਰ ਝਗੜਾ ਹੋ ਗਿਆ ।
ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ । ਜਿਸ ਦੇ ਚੱਲਦੇ ਦੋਵਾਂ ਧਿਰਾਂ ਦੇ ਸੱਤ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ । ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ । ਜਿਸ ਵਿਚ ਸਾਫ ਤੌਰ ਤੇ ਇਹ ਪੂਰੀ ਘਟਨਾ ਨਜ਼ਰ ਆ ਰਹੀ ਹੈ । ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ।
ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਗਲੀ ਚ ਪੰਦਰਾਂ ਤੋਂ ਵੱਧ ਡੇਅਰੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਨਾਜਾਇਜ਼ ਸੀਵਰੇਜ ਕੁਨੈਕਸ਼ਨ ਜੋੜੇ ਗਏ ਹਨ। ਜਿਸ ਕਾਰਨ ਡੇਅਰੀ ਦਾ ਗੋਹਾ ਅਤੇ ਭਾਰੀ ਸੀਵਰੇਜ ਵਿੱਚ ਛੱਡਦੇ ਹਨ । ਜਿਸ ਕਾਰਨ ਅਕਸਰ ਹੀ ਸੀਵਰੇਜ ਓਵਰਫਲੋਅ ਹੁੰਦਾ ਰਹਿੰਦਾ ਹੈ ਅਤੇ ਗਲੀ ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ । ਇੱਥੋਂ ਤਕ ਕਿ ਬਦਬੂ ਕਾਰਨ ਆਲੇ ਦੁਆਲੇ ਦੇ ਲੋਕ ਵੀ ਕਾਫੀ ਪ੍ਰੇਸ਼ਾਨ ਹਨ । ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਪਾਣੀ ਗਲੀ ਵਿਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਚਲਾ ਜਾਂਦਾ ਹੈ ।
ਇਸ ਗੱਲ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ ਬਚਾਅ ਕਰਨ ਆਏ ਮੁਹੱਲੇ ਦੇ ਲੋਕਾਂ ਨਾਲ ਕੁੱਟ-ਮਾਰ ਕੀਤੀ। ਜਿਸ ਕਾਰਨ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ । ਪੁਲੀਸ ਵੱਲੋਂ ਹੁਣ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ