BREAKING NEWS
Search

ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ, ਘਰ ਚੋਂ ਮਿਲੀਆਂ 5 ਜੀਆਂ ਦੀਆਂ ਲਾਸ਼ਾਂ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵਲੋ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਦੇ ਹੋਏ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਕਿ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਹੁਣ ਅਮਰੀਕਾ ਤੋਂ ਆਈ ਵੱਡੀ ਮੰਦਭਾਗੀ ਖਬਰ,ਘਰ ਚੋਂ ਮਿਲੀਆਂ 5 ਜੀਆਂ ਦੀਆਂ ਲਾਸ਼ਾਂ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਸੂਬੇ ਮੈਰੀਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਦਸਿਆ ਗਿਆ ਹੈ ਕਿ ਮਰਨ ਵਾਲੇ ਪੰਜ ਮੈਂਬਰ ਇਕ ਹੀ ਪਰਿਵਾਰ ਦੇ ਰਹਿਣ ਵਾਲੇ ਸਨ। ਇਨ੍ਹਾਂ ਮ੍ਰਿਤਕਾਂ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਜਿਥੇ ਬੀਤੇ ਕੱਲ ਇਹ ਘਟਨਾ ਮੈਰੀਲੈਂਡ ਸੂਬੇ ਦੀ ਸੇਸਿਲ ਕਾਉਂਟੀ ਵਿਖੇ ਐਲਕ ਮਿਲਜ਼, ਮੈਰੀਲੈਂਡ ਵਿੱਚ ਇੱਕ ਘਰ ਵਿੱਚ ਵਾਪਰੀ ਹੈ ਉਥੇ ਪੁਲੀਸ ਵਲੋ ਇਕ ਪਰਿਵਾਰ ਦੇ ਪੰਜ ਲੋਕ ਮ੍ਰਿਤਕ ਪਾਏ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਕਿਸੇ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਤਾਂ ਘਰ ਅਤੇ ਗੈਰੇਜ ਵਿੱਚ ਇੱਕ ਆਦਮੀ, ਇੱਕ ਔਰਤ ਅਤੇ ਉਹਨਾਂ ਦੇ ਤਿੰਨ ਬੱਚੇ ਘਾਤਕ ਗੋਲੀਆਂ ਦੇ ਜ਼ਖ਼ਮਾਂ ਨਾਲ ਮ੍ਰਿਤਕ ਹਾਲਤ ਵਿੱਚ ਮਿਲੇ।

ਇਹ ਘਟਨਾ ਕਿੱਥੇ ਵਾਪਰੀ ਹੈ ਇਸ ਬਾਰੇ ਅਜੇ ਪੁਲਿਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਉਥੇ ਹੀ ਪੁਲਸ ਵੱਲੋਂ ਦੱਸਿਆ ਗਿਆ ਕਿ ਘਰ ਦੇ ਗੈਰਾਜ ਕੋਲ ਮਰੇ ਹੋਏ ਇਕ ਵਿਅਕਤੀ ਦੇ ਕੋਲ ਇੱਕ ਅਰਧ-ਆਟੋਮੈਟਿਕ ਹੈਂਡਗਨ ਵੀ ਪਈ ਹੋਈ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦਾ ਸ਼ਿਕਾਰ ਹੋਣ ਵਾਲੇ ਪੰਜ ਮਿਰਤਕ ਪਰਿਵਾਰਾਂ ਦੀ ਪਹਿਚਾਣ 39 ਸਾਲਾਂ ਮਾਰਕਸ ਐਡਵਰਡ ਮਿਲਿਗਨ, 37 ਸਾਲਾਂ ਤਾਰਾ ਮਿਲਿਗਨ,14 ਸਾਲਾਂ ਤਰੇਸਾ ਮਿਲਿਗਨ , 11 ਸਾਲਾਂ ਨੂਰਾਂ ਮਿਲਿਗਨ 8 ਸਾਲਾਂ ਫ਼ਿਨ ਮਿਲਿਗਨ ਵਜੋਂ ਹੋਈ ਹੈ।

ਪੁਲੀਸ ਨੂੰ ਫੋਨ ਉੱਪਰ ਦੱਸਿਆ ਗਿਆ ਸੀ ਕੇ ਤਿੰਨ ਬੱਚਿਆਂ ਅਤੇ ਇਕ ਔਰਤ ਨੂੰ ਗੋਲੀ ਲੱਗੀ ਹੈ। 10 ਮਿੰਟ ਦੇ ਸਮੇਂ ਦੇ ਅੰਦਰ ਹੀ ਪੁਲਿਸ ਵੱਲੋਂ ਪਹੁੰਚ ਕੇ ਵੇਖਿਆ ਗਿਆ ਤਾਂ ਘਰ ਵਿੱਚ ਪੰਜ ਲੋਕ ਮ੍ਰਿਤਕ ਪਾਏ ਗਏ।



error: Content is protected !!